ਕੋਵਿਡ-19: ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਨਾ ਕੀਤੀ ਪਾਲਣਾ ਤਾਂ ਜਾਣਾ ਪੈ ਸਕਦੈ ਜੇਲ
Saturday, Mar 21, 2020 - 11:22 PM (IST)
ਨਵੀਂ ਦਿੱਲੀ—ਸਰਕਾਰ ਨੇ ਇਸ ਸਾਲ 30 ਜੂਨ ਤਕ ਹੈਂਡ ਸੈਨੇਟਾਈਜ਼ਰ ਦੀ 200 ਮਿਲੀਮੀਟਰ ਦੀ ਬੋਤਲ ਦੀ ਜ਼ਿਆਦਾ ਖੁਦਰਾ ਕੀਮਤ 100 ਰੁਪਏ ਤੈਅ ਕੀਤੀ ਹੈ। ਫੈਸਲੇ ਦਾ ਮਕਸਦਾ ਕੋਰੋਨਾਵਾਇਰਸ ਮਹਾਮਾਰੀ ਨੂੰ ਕੰਟਰੋਲ ਕਰਨ ਦੌਰਾਨ ਕੀਮਤਾਂ ਨੂੰ ਕਾਬੂ 'ਚ ਰੱਖਣਾ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਬਿਆਨ 'ਚ ਕਿਹਾ ਕਿ ਦੋ ਪਰਤ ਵਾਲੇ ਮਾਸਕ ਦੀ ਕੀਮਤ 8 ਰੁਪਏ ਅਤੇ ਤਿੰਨ ਪਰਤ ਵਾਲੇ ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ। ਸਰਕਾਰ ਨੇ ਇਸ ਨੂੰ ਸਖਤ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਕੋਈ ਕਾਲਾਬਾਜ਼ਾਰੀ ਕਰਦੇ ਫੜਿਆ ਗਿਆ ਤਾਂ ਉਸ ਨੂੰ ਜੇਲ ਤਕ ਜਾਣਾ ਪੈ ਸਕਦਾ ਹੈ।
ਪਾਸਵਾਨ ਨੇ ਕਿਹਾ ਕਿ ਫੇਸ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਕੀਮਤਾਂ ਦੀ ਇਹ ਜ਼ਿਆਦਾਤਰ ਸੀਮਾ ਲਾਗੂ ਕੀਤੀਆਂ ਗਈਆਂ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਨੇ ਅਜਿਹੇ ਸਾਮਾਨਾਂ ਦੀ ਜ਼ਮਾਖੋਰੀ ਅਤੇ ਮੁਨਾਫਾਖੋਰੀ ਰੋਕਣ ਲਈ ਸੈਨੇਟਾਈਜ਼ਰ ਅਤੇ ਮਾਸਕ ਨੂੰ 'ਜ਼ਰੂਰੀ ਵਸਤਾਂ' ਐਲਾਨ ਕਰ ਦਿੱਤਾ ਹੈ। ਸਰਕਾਰ ਨੇ 19 ਮਾਰਚ ਨੂੰ ਏਲਕੋਹਲ ਦੇ ਮੂਲ 'ਤੇ ਵੀ ਸੀਮਾ ਤੈਅ ਕਰ ਦਿੱਤੀ ਸੀ ਜਿਸ ਦਾ ਇਸਤੇਮਾਲ ਹੈਂਡ ਸੈਨੇਟਾਈਜ਼ਰ ਬਣਾਉਣ 'ਚ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਤੋਂ ਨਜਿੱਠਣ ਲਈ ਜ਼ਰੂਰੀ ਮਾਸਕ ਅਤੇ ਸਬੰਧਿਤ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਰੋਜ਼ਾਨਾ ਡੇਢ ਕਰੋੜ ਤੋਂ ਜ਼ਿਆਦਾ ਮਾਸਕ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੈਰਾਸਿਟਾਮੋਲ ਅਤੇ ਹੋਰ ਸਬੰਧਿਤ ਦਵਾਈਆਂ ਦਾ ਵੀ ਦੇਸ਼ 'ਚ ਭੰਡਾਰ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।