ਕੋਵਿਡ-19 : ਉੱਤਰਾਖੰਡ 'ਚ ਪਹਿਲੇ ਮਾਮਲੇ ਦੀ ਪੁਸ਼ਟੀ, ਦੇਸ਼ ਭਰ 'ਚ 112 ਮਾਮਲੇ

Sunday, Mar 15, 2020 - 10:52 PM (IST)

ਕੋਵਿਡ-19 : ਉੱਤਰਾਖੰਡ 'ਚ ਪਹਿਲੇ ਮਾਮਲੇ ਦੀ ਪੁਸ਼ਟੀ, ਦੇਸ਼ ਭਰ 'ਚ 112 ਮਾਮਲੇ

ਨਵੀਂ ਦਿੱਲੀ - ਭਾਰਤ ਵਿਚ ਕੋਰੋਨਾਵਾਇਰਸ (ਕੋਵਿਡ-19) ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਕੋਰੋਨਾਵਾਇਰਸ ਨੇ ਉੱਤਰਾਖੰਡ ਵਿਚ ਵੀ ਦਸਤਕ ਦੇ ਦਿੱਤੀ ਹੈ। ਵਿਦੇਸ਼ ਤੋਂ ਆਏ ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ਦੇ ਇਕ ਅਧਿਕਾਰੀ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

ਅਧਿਕਾਰੀ ਹਾਲ ਹੀ ਵਿਚ ਦੇਹਰਾਦੂਨ ਤੋਂ ਹਲਦਵਾਨੀ ਆਇਆ ਸਨ। ਸਿਹਤ ਖਰਾਬ ਹੋਣ 'ਤੇ ਇਥੋਂ ਦੇ ਮੈਡੀਕਲ ਕਾਲਜ ਵਿਚ ਉਨ੍ਹਾਂ ਦੀ ਜਾਂਚ ਹੋਈ। ਜਾਂਚ ਵਿਚ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਵਿਚ ਪਾਜ਼ੀਟਿਵ ਪਾਇਆ ਗਿਆ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੀ. ਪੀ. ਭੈਸੌਡ਼ਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਹ ਉੱਤਰਾਖੰਡ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਹੈ। ਉਥੇ ਹੀ ਭਾਰਤ ਵਿਚ ਹੁਣ ਤੱਕ ਵਾਇਰਸ ਨਾਲ 2 ਮੌਤਾਂ ਹੋ ਚੁੱਕੀਆਂ ਹਨ ਅਤੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਪਾਏ ਗਏ ਹਨ।


author

Khushdeep Jassi

Content Editor

Related News