ਕੱਲ ਤੋਂ ਕੋਰੋਨਾ ਖ਼ਿਲਾਫ਼ 'ਬ੍ਰੇਕ ਦਿ ਚੇਨ' ਮੁਹਿੰਮ ਹੋਵੇਗੀ ਸ਼ੁਰੂ: CM ਉਧਵ ਠਾਕਰੇ

Tuesday, Apr 13, 2021 - 09:00 PM (IST)

ਕੱਲ ਤੋਂ ਕੋਰੋਨਾ ਖ਼ਿਲਾਫ਼ 'ਬ੍ਰੇਕ ਦਿ ਚੇਨ' ਮੁਹਿੰਮ ਹੋਵੇਗੀ ਸ਼ੁਰੂ: CM ਉਧਵ ਠਾਕਰੇ

ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਰਾਜ ਨੂੰ ਸੰਬੋਧਿਤ ਕਰਦੇ ਹੋਏ ਸੀ.ਐੱਮ ਉਧਵ ਠਾਕਰੇ ਨੇ ਕਿਹਾ ਕਿ ਰਾਜ ਵਿੱਚ ਪ੍ਰੀਖਿਆਵਾਂ ਮੁਅੱਤਲ ਕੀਤੀਆਂ ਗਈਆਂ ਹਨ। ਇੱਥੇ ਕੋਰੋਨਾ ਵਾਇਰਸ ਕਾਬੂ ਦੇ ਬਾਹਰ ਹੋ ਗਿਆ ਹੈ। ਕੋਰੋਨਾ ਲਈ ਤਿਆਰ ਕੀਤੀਆਂ ਗਈਆਂ ਸਾਰੀਆਂ ਸੁਵਿਧਾਵਾਂ ਘੱਟ ਪੈਣ ਲੱਗੀਆਂ ਹਨ। ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਮਹਾਰਾਸ਼ਟਰ ਦੇ ਹਸਪਤਾਲਾਂ ਵਿੱਚ ਕਾਫੀ ਦਬਾਅ ਹੈ। ਕੇਂਦਰ ਸਰਕਾਰ ਤੋਂ ਅਸੀਂ ਹੋਰ ਆਕਸੀਜਨ ਦੀ ਮੰਗ ਕੀਤੀ ਹੈ। ਅਸੀ ਬਾਕੀ ਰਾਜਾਂ ਤੋਂ ਵੀ ਆਕਸੀਜਨ ਦੀ ਮੰਗ ਕਰ ਰਹੇ ਹਾਂ। 

ਸੀ.ਐੱਮ. ਉਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਮਹਾਰਾਸ਼ਟਰ ਵਿੱਚ ਕੱਲ ਰਾਤ 8 ਵਜੇ ਤੋਂ ਸਖ਼ਤ ਪਾਬੰਦੀਆਂ ਲਾਗੂ ਹੋਣਗੀਆਂ। ਕੱਲ ਤੋਂ ਬ੍ਰੇਕ ਦਿ ਚੇਨ ਮੁਹਿੰਮ ਸ਼ੁਰੂ ਹੋਵੇਗੀ। ਮਹਾਰਾਸ਼ਟਰ ਵਿੱਚ ਜ਼ਰੂਰੀ ਸੇਵਾਵਾਂ ਛੱਡ ਕੇ ਸਾਰੀਆਂ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 15 ਦਿਨ ਤੱਕ ਸਿਰਫ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਬਿਨਾਂ ਜ਼ਰੂਰਤ ਕਿਤੇ ਆਉਣਾ ਜਾਣਾ ਬੰਦ ਰਹੇਗਾ। ਪੂਰੇ ਰਾਜ ਵਿੱਚ ਧਾਰਾ 144 ਲਾਗੂ ਰਹੇਗੀ। ਬਿਨਾਂ ਵਜ੍ਹਾ ਘਰੋਂ ਨਿਕਲਣ 'ਤੇ ਪਾਬੰਦੀ ਰਹੇਗੀ। ਲੋਕਲ ਅਤੇ ਹੋਰ ਬੱਸਾਂ ਚੱਲਣਗੀਆਂ, ਆਟੋ-ਟੈਕਸੀ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕ ਦੇ ਕੰਮ ਵੀ ਜਾਰੀ ਰਹਿਣਗੇ।

ਇਹ ਵੀ ਪੜ੍ਹੋ- ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ

ਸੀ.ਐੱਮ. ਉਧਵ ਠਾਕਰੇ ਨੇ ਐਲਾਨ ਕੀਤਾ ਕਿ 12 ਲੱਖ ਮਜ਼ਦੂਰਾਂ ਅਤੇ ਰਿਕਸ਼ਾ ਵਾਲਿਆਂ ਨੂੰ 1500-1500 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਦਿਵਾਸੀਆਂ ਨੂੰ 2000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਅਸੀਂ 3,300 ਕਰੋਡ਼ ਰੁਪਏ ਸਿਰਫ ਕੋਵਿਡ ਸਬੰਧੀ ਸਹੂਲਤਾਂ ਲਈ ਵੱਖ ਰੱਖੀਆਂ ਗੀਆਂ ਹਨ।

ਲਾਕਡਾਊਨ ਦੇ ਡਰ ਤੋਂ ਮੁੰਬਈ ਵਿੱਚ ਰਾਸ਼ਨ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾੀਆਂ ਦੇਖਣ ਨੂੰ ਮਿਲ ਰਹੀਆਂ ਹਨ। ਲਾਕਡਾਊਨ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੇ ਇਥੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਅਜਿਹੀ ਕਿਸੇ ਵੀ ਸਥਿਤੀ ਵਿੱਚ ਨਹੀਂ ਫਸਣਾ ਚਾਹੁੰਦੇ ਜਿਸ ਵਿੱਚ ਸਾਡੇ ਕੋਲ ਰਾਸ਼ਨ ਦੀ ਕਮੀ ਆ ਜਾਵੇ।

ਮਹਾਰਾਸ਼ਟਰ ਵਿੱਚ ਕੋਰੋਨਾ ਦੇ 51,751 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ ਚੱਲਦੇ 258 ਲੋਕਾਂ ਦੀ ਮੌਤ ਹੋਈ ਹੈ। ਇੱਥੇ ਫਿਲਹਾਲ 32,75,224 ਲੋਕ ਘਰ ਵਿੱਚ ਇਕਾਂਤਵਾਸ ਹਨ ਅਤੇ 29,399 ਇੰਸਟੀਟਿਊਸ਼ਨਲ ਇਕਾਂਤਵਾਸ ਵਿੱਚ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News