ਹਿਮਾਚਲ ਪ੍ਰਦੇਸ਼: ਕਾਂਗੜਾ 'ਚ ਕੋਵਿਡ-19 ਨਾਲ 6ਵੀਂ ਮੌਤ

Wednesday, Aug 26, 2020 - 06:32 PM (IST)

ਹਿਮਾਚਲ ਪ੍ਰਦੇਸ਼: ਕਾਂਗੜਾ 'ਚ ਕੋਵਿਡ-19 ਨਾਲ 6ਵੀਂ ਮੌਤ

ਧਰਮਸ਼ਾਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਇਕ ਜਨਾਨੀ ਦੀ ਮੌਤ ਤੋਂ ਬਾਅਦ ਇੱਥੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਕਾਂਗੜਾ ਦੇ ਸੀ. ਐੱਮ. ਓ. ਗੁਰਦਰਸ਼ਨ ਗੁਪਤਾ ਨੇ ਦੱਸਿਆ ਕਿ ਪਾਲਮਪੁਰ ਦੇ ਫਰੀਦ ਪਿੰਡ ਦੀ 45 ਸਾਲਾ ਜਨਾਨੀ ਨੇ ਬੁੱਧਵਾਰ ਸਵੇਰੇ ਟਾਂਡਾ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਦਮ ਤੋੜਿਆ। 

PunjabKesari

ਗੁਪਤਾ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ 'ਚ ਸਰਜਰੀ ਤੋਂ ਬਾਅਦ ਕੁਝ ਪਰੇਸ਼ਾਨੀ ਹੋਣ 'ਤੇ ਜਨਾਨੀ ਨੂੰ 12 ਅਗਸਤ 2020 ਨੂੰ ਇੱਥੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਜਨਾਨੀ ਦੀ 24 ਅਗਸਤ ਨੂੰ ਹੋਈ ਕੋਵਿਡ-19 ਦੀ ਜਾਂਚ 'ਚ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਸੂਬੇ ਵਿਚ ਕੋਵਿਡ-19 ਤੋਂ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5,000 ਤੋਂ ਪਾਰ ਹੋ ਗਈ ਹੈ ਅਤੇ 3,748 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਕੇਸਾਂ ਦੀ ਗਿਣਤੀ 32 ਲੱਖ ਦੇ ਪਾਰ ਹੋ ਚੁੱਕੀ ਹੈ ਅਤੇ 59 ਹਜ਼ਾਰ ਦੇ ਕਰੀਬ ਲੋਕ ਕੋਰੋਨਾ ਮਹਾਮਾਰੀ ਕਾਰਨ ਦਮ ਤੋੜ ਚੁੱਕੇ ਹਨ।

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 32 ਲੱਖ ਦੇ ਪਾਰ, 59 ਹਜ਼ਾਰ ਤੋਂ ਵੱਧ ਹੋਈ ਮ੍ਰਿਤਕਾਂ ਦੀ ਗਿਣਤੀ


author

Tanu

Content Editor

Related News