ਹੁਣ ਨਹੀਂ ਸੁਣੇਗੀ ਕੋਰੋਨਾ ਕਾਲਰ ਟਿਊਨ! ਬੰਦ ਕਰਨ ਦੀ ਤਿਆਰੀ ਕਰ ਰਹੀ ਸਰਕਾਰ

03/28/2022 1:49:03 PM

ਨਵੀਂ ਦਿੱਲੀ– ਕੋਵਿਡ-19 ਕਾਲਰ ਟਿਊਨ ਨੂੰ ਲੈ ਕੇ ਕਈ ਲੋਕ ਕਾਫੀ ਪਰੇਸ਼ਾਨ ਰਹਿੰਦੇ ਹਨ। ਉਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਇਕ ਰਿਪੋਰਟ ਮੁਤਾਬਕ, ਕੋਵਿਡ-19 ਕਾਲਰ ਟਿਊਨ ਨੂੰ ਜਲਦ ਬੰਦ ਕੀਤਾ ਜਾ ਸਕਦਾ ਹੈ। ਯਾਨੀ ਲਗਭਗ ਦੋ ਸਾਲਾਂ ਬਾਅਦ ਕੋਰੋਨਾ ਕਾਲਰ ਟਿਊਨ ਫੋਨ ਕਰਨ ਵਾਲਿਆਂ ਨੂੰ ਨਹੀਂ ਸੁਣਨੀ ਪਵੇਗੀ। 

ਇਸਨੂੰ ਲੈ ਕੇ ਇਕ ਨਿਊਜ਼ ਏਜੰਸੀ ਨੇ ਅਧਿਕਾਰਤ ਸੂਤਰਾਂ ਨੇ ਹਵਾਲੇ ਤੋਂ ਰਿਪੋਰਟ ਕੀਤਾ ਹੈ। ਹਾਲਾਂਕਿ, ਇਹ ਸਾਫ਼ ਨਹੀਂ ਹੈ ਕਿ ਕਿਸ ਦਿਨ ਤੋਂ ਕੋਰੋਨਾ ਕਾਲਰ ਟਿਊਨ ਨੂੰ ਬੰਦ ਕੀਤਾ ਜਾਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਦੇਸ਼ ’ਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਹੋ ਗਏ ਹਨ ਅਤੇ ਜੀਵਨ ਆਮ ਹੋ ਰਿਹਾ ਹੈ। ਅਜਿਹੇ ’ਚ ਕੋਵਿਡ-19 ਕਾਲਰ ਟਿਊਨ ਨੂੰ ਬੰਦ ਕੀਤਾ ਜਾ ਸਕਦਾ ਹੈ। ਕੋਵਿਡ-19 ਕਾਲਰ ਟਿਊਨ ਨੂੰ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਦੋਂ ਦੇਸ਼ ’ਚ ਕੋਰੋਲ ਦੇ ਮਾਮਲੇ ਆਉਣ ਲੱਗੇ ਸਨ। ਭਾਰਤ ’ਚ ਤਾਲਾਬੰਦੀ ਲੱਗਣ ਤੋਂ ਬਾਅਦ ਹੀ ਇਸ ਟਿਊਨ ਨੂੰ ਸੁਣਿਆ ਜਾ ਰਿਹਾ ਹੈ। 

PunjabKesari

ਇਸ ਵਿਚ ਅਮਿਤਾਭ ਬੱਚਨ ਨੇ ਵੀ ਆਪਣੀ ਆਵਾਜ਼ ਦਿੱਤੀ ਸੀ। ਜੋ ਕੋਰੋਨਾ ਤੋਂ ਬਚੇ ਰਹਿਣ ਲਈ ਸਾਰੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨ ਲਈ ਕਹਿ ਰਹੇ ਸਨ। ਇਸਤੋਂ ਬਾਅਦ ਸਾਲ 2021 ਦੇ ਜਨਵਰੀ ਮਹੀਨੇ ਤੋਂ ਇਸਦੀ ਆਵਾਜ਼ ਬਦਲ ਦਿੱਤੀ ਗਈ ਅਤੇ ਅਮਿਤਾਭ ਬੱਚਨ ਦੀ ਆਵਾਜ਼ ਦੀ ਥਾਂ ਇਕ ਜਨਾਨੀ ਦੀ ਆਵਾਜ਼ ਸੁਣਨ ਲੱਗ ਪਈ। 

ਇਸ ਵਿਚ ਕੋਵਿਡ-19 ਵੈਕਸੀਨੇਸ਼ਨ ਡ੍ਰਾਈਵ ਬਾਰੇ ਦੱਸਿਆ ਜਾ ਰਿਹਾ ਸੀ। ਇਸ ਵਿਚ ਕਿਹਾ ਜਾ ਰਿਹਾ ਸੀ, ‘ਨਵਾਂ ਸਾਲ ਕੋਵਿਡ-19 ਦੀ ਵੈਕਸੀਨ ਦੇ ਰੂਪ ’ਚ ਨਵੀਂ ਉਮੀਦ ਦੀ ਕਿਰਨ ਲੈ ਕੇ ਆਇਆ ਹੈ।’ ਕਾਲਰ ਟਿਊਨ ’ਚ ਅੱਗੇ ਸੁਣਾਈ ਦਿੰਦਾ ਹੈ, ‘ਭਾਰਤ ’ਚ ਬਣੀ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ... ਕੋਵਿਡ ਵਿਰੁੱਧ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦੀ ਹੈ... ਭਾਰਤੀ ਵੈਕਸੀਨ ’ਤੇ ਭਰੋਸਾ ਕਰੋ... ਅਫਵਾਹਾਂ ’ਤੇ ਭਰੋਸਾ ਨਾ ਕਰੋ।’


Rakesh

Content Editor

Related News