ਕੋਰੋਨਾ ਦਾ ਖ਼ੌਫ: ਇਕ ਦਿਨ ’ਚ ਆਏ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 35 ਮੌਤਾਂ

Thursday, Jul 07, 2022 - 12:04 PM (IST)

ਕੋਰੋਨਾ ਦਾ ਖ਼ੌਫ: ਇਕ ਦਿਨ ’ਚ ਆਏ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 35 ਮੌਤਾਂ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵਾਇਰਸ ਦਾ ਖ਼ੌਫ ਮੁੜ ਤੋਂ ਵੱਧਣ ਲੱਗਾ ਹੈ। ਇਕ ਦਿਨ ’ਚ ਕੋਰੋਨਾ ਦੇ 18,930 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 4,35,66,739 ਹੋ ਗਈ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਤਾਦਾਦ 1,19,457 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ- ਹੁਣ ਕੋਰੋਨਾ ਦੀ ਬੂਸਟਰ ਡੋਜ਼ ਲਈ 9 ਮਹੀਨੇ ਉਡੀਕ ਦੀ ਜ਼ਰੂਰਤ ਨਹੀਂ, ਸਰਕਾਰ ਨੇ ਘਟਾਇਆ ਸਮਾਂ

ਅੰਕੜਿਆਂ ਮੁਤਾਬਕ 35 ਹੋਰ ਪੀੜਤ ਮਰੀਜ਼ਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 5,25,305 ਤੱਕ ਪਹੁੰਚ ਗਈ ਹੈ। ਮੰਤਰਾਲਾ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਕੁੱਲ ਮਾਮਲਿਆਂ ਦੀ 0.26 ਫ਼ੀਸਦੀ ਹੈ, ਜਦਕਿ ਕੋਵਿਡ-19 ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.53 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ 4,245 ਮਾਮਲਿਆਂ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ- ‘ਮਾਂ ਕਾਲੀ’ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਹੂਆ ਮੋਇਤਰਾ ਖ਼ਿਲਾਫ਼ FIR, ਦਿੱਤਾ ਦੋ ਟੁੱਕ ਜਵਾਬ

ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ ਕੁੱਲ 86.53 ਕਰੋੜ ਕੋਵਿਡ-19 ਜਾਂਚ ਕੀਤੀ ਜਾ ਚੁੱਕੀ ਹੈ। ਬੀਤੇ 24 ਘੰਟਿਆਂ ’ਚ 4,38,005 ਜਾਂਚ ਕੀਤੀ ਗਈ। ਉੱਥੇ ਹੀ ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 1,98,33,18,772 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਜਾ ਚੁੱਕੇ ਹਨ। 

ਇਹ ਵੀ ਪੜ੍ਹੋ- ਇਹ ਹੈ ਅੱਜ ਦੇ ਯੁੱਗ ਦਾ ‘ਸਰਵਣ’, ਮਾਂ ਨੂੰ ਸਕੂਟਰ ’ਤੇ 56 ਹਜ਼ਾਰ ਕਿ.ਮੀ. ਦੀ ਕਰਵਾ ਚੁੱਕੈ ਤੀਰਥ ਯਾਤਰਾ


author

Tanu

Content Editor

Related News