ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Friday, Sep 04, 2020 - 10:56 PM (IST)

ਨਵੀਂ ਦਿੱਲੀ - ਦੇਸ਼ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ 40 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ, ਉਥੇ ਹੀ 31 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ। ਲਾਸ਼ਾਂ ਦੀ ਗਿਣਤੀ 69000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ ਸਾਢੇ 9:30 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡੇਮਾਨ ਨਿਕੋਬਾਰ 3223 2823 48
ਆਂਧਰਾ ਪ੍ਰਦੇਸ਼ 476506 370163 4276  
ਅਰੁਣਾਚਲ ਪ੍ਰਦੇਸ਼ 4574 3167 7
ਅਸਾਮ              118333 90679 330
ਬਿਹਾਰ              144133 126411 741
ਚੰਡੀਗੜ੍ਹ          5268 3105 68
ਛੱਤੀਸਗੜ੍ਹ          39723 19608  334
ਦਿੱਲੀ              185220 161885 4513
ਗੋਆ              19863 14747 220
ਗੁਜਰਾਤ          101695 82398 3078
ਹਰਿਆਣਾ          71983 57171 759
ਹਿਮਾਚਲ ਪ੍ਰਦੇਸ਼ 6701 4854  45
ਜੰਮੂ-ਕਸ਼ਮੀਰ 40990 31435 755
ਝਾਰਖੰਡ          46480 30886 444
ਕਰਨਾਟਕ          379486 274196 6170
ਕੇਰਲ              82104 60448 326
ਲੱਦਾਖ              2840 2039 35
ਮੱਧ ਪ੍ਰਦੇਸ਼ 70244 53257 1513
ਮਹਾਰਾਸ਼ਟਰ       863062 635773 25964
ਮਣੀਪੁਰ             6609 4774 32
ਮੇਘਾਲਿਆ          2734 1468 14
ਮਿਜ਼ੋਰਮ          1046 681 0
ਨਗਾਲੈਂਡ          4107 3351 9
ਓਡਿਸ਼ਾ              116678 90331 531
ਪੁੱਡੂਚੇਰੀ          16172 10674  280
ਪੰਜਾਬ              60013 42543  1739
ਰਾਜਸਥਾਨ          86965 70189 1102
ਸਿੱਕਿਮ              1738 1304 5
ਤਾਮਿਲਨਾਡੂ          451827 392507  7687
ਤੇਲੰਗਾਨਾ          135884 102024  866
ਤ੍ਰਿਪੁਰਾ              13836 8212  129
ਉਤਰਾਖੰਡ          23011 15447  312
ਉੱਤਰ ਪ੍ਰਦੇਸ਼ 253170 190818 3762
ਪੱਛਮੀ ਬੰਗਾਲ 174659 147553  3452
ਕੁਲ              40,10,877 31,06,921  69,546
ਵਾਧਾ 87,568 79,150 1,057

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲੀਆਂ ਦੀ ਕੁਲ ਗਿਣਤੀ 39,36,747 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 68,472 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 30,37,151 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।

 


Gurdeep Singh

Content Editor

Related News