ਕੋਵਿਡ-19 ਖਿਲਾਫ ਜੰਗ ''ਚ ਆਤਮਨਿਰਭਰਤਾ ਵੱਲ ਵੱਧ ਰਿਹੈ ਦੇਸ਼
Thursday, Jun 25, 2020 - 03:11 PM (IST)
ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ ਦੇ ਮਾਮਲੇ ਇਸ ਸਾਲ ਜਨਵਰੀ ਵਿਚ ਜਦੋਂ ਦੇਸ਼-ਦੁਨੀਆ ਵਿਚ ਵਧਣੇ ਸ਼ੁਰੂ ਹੋਏ, ਉਦੋਂ ਭਾਰਤ ਇਸ ਦੀ ਜਾਂਚ ਵਿਚ ਇਸਤੇਮਾਲ ਹੋਣ ਵਾਲੇ ਸਵੈਬ ਦੇ ਆਯਾਤ 'ਤੇ ਨਿਰਭਰ ਸੀ ਪਰ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਘਰੇਲੂ ਨਿਰਮਾਤਾ ਹੁਣ ਰੋਜ਼ਾਨਾ 2 ਲੱਖ ਸਵੈਬ ਤਿਆਰ ਕਰ ਰਹੇ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਜਨਵਰੀ 2020 ਵਿਚ ਕੋਵਿਡ-19 ਦੇ ਇਨਫੈਕਸ਼ਨ ਦੀ ਜਾਂਚ ਵਿਚ ਇਸਤੇਮਾਲ ਹੋਣ ਵਾਲੇ ਸਵੈਬ ਲਈ ਦੇਸ਼ ਆਯਾਤ 'ਤੇ ਨਿਰਭਰ ਸੀ ਪਰ ਹੁਣ ਦੇਸ਼ ਵਿਚ ਹੀ ਰੋਜ਼ਾਨਾ 2 ਲੱਖ ਸਵੈਬ ਬਨਾਏ ਜਾ ਰਹੇ ਹਨ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਕੋਰੋਨਾ ਟੈਸਟਿੰਗ ਕਿੱਟ ਵੀ ਪਹਿਲਾਂ ਸਿਰਫ ਆਯਾਤ ਹੁੰਦੀ ਸੀ ਪਰ ਹੁਣ ਦੇਸ਼ ਵਿਚ ਟੈਸਟਿੰਗ ਕਿੱਟ ਵੀ ਬਣ ਰਹੀ ਹੈ। ਫਿਲਹਾਲ 15 ਸਵਦੇਸ਼ੀ ਨਿਰਮਾਣ ਇਕਾਇਆਂ ਟੈਸਟਿੰਗ ਕਿੱਟ ਬਣਾ ਰਹੀਆਂ ਹਨ।