ਕੋਵਿਡ-19 : ਦਿੱਲੀ ''ਚ ਲਗਾਤਾਰ ਦੂਜੇ ਦਿਨ ਕੋਈ ਮੌਤ ਨਹੀਂ, 349 ਨਵੇਂ ਪਾਜ਼ੇਟਿਵ ਕੇਸ
Tuesday, May 05, 2020 - 12:59 AM (IST)
ਨਵੀਂ ਦਿੱਲੀ— ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 349 ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਰਕਾਰ ਨੇ ਕਿਹਾ ਕਿ ਲਗਾਤਾਰ ਦੂਜੇ ਦਿਨ ਕੋਈ ਮੌਤ ਨਹੀਂ ਹੋਈ ਹੈ। ਐਤਵਾਰ ਦੀ ਰਾਤ ਤਕ ਕੋਵਿਡ-19 ਦੇ ਮਾਮਲਿਆਂ ਦੀ ਸੰਖਿਆਂ 4549 ਸੀ, ਜਿਸ 'ਚ 64 ਮੌਤਾਂ ਸ਼ਾਮਲ ਸੀ। ਐਤਵਾਰ ਨੂੰ ਦਿੱਲੀ 'ਚ ਇਕੱਠੇ 427 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਜੋ ਕਿ ਹੁਣ ਤਕ ਦਾ ਇਕ ਦਿਨ 'ਚ ਆਉਣ ਵਾਲੇ ਪਾਜ਼ੇਟਿਵ ਕੇਸ 'ਚ ਸਭ ਤੋਂ ਜ਼ਿਆਦਾ ਸੀ। ਹੁਣ ਤਕ ਦੀਆਂ ਕੁੱਲ 64 ਮੌਤਾਂ 'ਚ 51 ਫੀਸਦੀ ਦੇ 60 ਸਾਲ ਤੋਂ ਜ਼ਿਆਦਾ ਦੇ ਵਿਅਕਤੀ ਹਨ। ਉਨ੍ਹਾਂ 'ਚ 20 ਜਾਣਿਆਂ ਦੀ ਉਮਰ 50-59 ਦੇ ਵਿਚ ਤੇ 11 ਦੀ ਉਮਰ 50 ਤੋਂ ਘੱਟ ਦੀ ਸੀ। ਦਿੱਲੀ 'ਚ ਕੋਰੋਨਾ ਵਾਇਰਸ ਦਾ ਅਸਰ ਹੌਲੀ-ਹੌਲੀ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਸਰਕਾਰ ਨੇ ਖਤਰੇ ਨੂੰ ਦੇਖਦੇ ਹੋਏ 100 ਜਗ੍ਹਾਂ ਨੂੰ ਸੀਲ ਕਰ ਦਿੱਤਾ ਸੀ ਪਰ ਹਰ ਰੋਜ਼ ਹਾਲਤ 'ਚ ਸੁਧਾਰ ਦੇਖਦੇ ਹੋਏ ਇਲਾਕਿਆਂ ਨੂੰ ਖੋਲ੍ਹਿਆ ਜਾ ਰਿਹਾ ਹੈ। ਸੋਮਵਾਰ ਨੂੰ ਵੀ ਤਿੰਨ ਹਾਟਸਪਾਟ ਜੋਨ ਨੂੰ ਖੋਲ੍ਹ ਦਿੱਤਾ ਗਿਆ ਹੈ। ਹੁਣ ਦਿੱਲੀ 'ਚ ਕੰਟੇਨਮੇਂਟ ਜੋਨ ਦੀ ਸੰਖਿਆ ਘੱਟ ਕੇ 90 ਰਹਿ ਗਈ ਹੈ। ਪਿਛਲੇ 24 ਘੰਟਿਆਂ 'ਚ ਤਿੰਨ ਹਾਟਸਪਾਟ ਨੂੰ ਖਤਮ ਕੀਤਾ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 2573 ਨਵੇਂ ਮਾਮਲੇ ਤੇ 83 ਲੋਕਾਂ ਦੀ ਮੌਤ ਦੀ ਖਬਰ ਹੈ। ਦੇਸ਼ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਸੰਖਿਆ ਵੱਧ ਕੇ 42, 836 ਹੋ ਗਈ। ਦੇਸ਼ 'ਚ ਕੁੱਲ ਕੋਰੋਨਾ ਦੇ ਐਕਟਿਵ ਕੇਸਾਂ ਦੀ ਸੰਖਿਆ 29,685 ਹੈ, 11761 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।