ਨੇਪਾਲ ਦੇ ਪਸ਼ੂਪਤੀਨਾਥ ਮੰਦਰ ਅਤੇ ਭਾਰਤੀ ਸ਼ਰਧਾਲੂਆਂ ਦਰਮਿਆਨ ਆਫ਼ਤ ਬਣਿਆ ''ਕੋਰੋਨਾ''

8/12/2020 6:09:24 PM

ਨੈਸ਼ਨਲ ਡੈਸਕ— ਕੋਰੋਨਾ ਆਫ਼ਤ ਕਾਰਨ ਨੇਪਾਲ ਦਾ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਪਿਛਲੇ ਪੰਜ ਮਹੀਨਿਆਂ ਤੋਂ ਸ਼ਰਧਾਲੂਆਂ ਲਈ ਬੰਦ ਹੈ। ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂਆਂ ਇੱਥੇ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਆਉਂਦੇ ਸਨ। ਕੋਰੋਨਾ ਕਾਰਨ ਮੰਦਰ ਬੰਦ ਹਨ, ਜਿਸ ਕਾਰਨ ਲੋਕ ਮੰਦਰ ਦੇ ਗੇਟ ਤੋਂ ਹੀ ਮੱਥਾ ਟੇਕ ਕੇ ਵਾਪਸ ਪਰਤ ਜਾਂਦੇ ਹਨ। ਉੱਥੇ ਹੀ ਕੋਰੋਨਾ, ਪਸ਼ੂਪਤੀਨਾਥ ਮੰਦਰ ਅਤੇ ਭਾਰਤੀ ਸ਼ਰਧਾਲੂਆਂ ਵਿਚਾਲੇ ਵੀ ਆਇਆ। ਕੋਰੋਨਾ ਕਾਰਨ ਉਡਾਣਾਂ 'ਤੇ ਰੋਕ ਲਾ ਦਿੱਤੀ ਗਈ, ਜਿਸ ਕਾਰਨ ਭਾਰਤੀ ਸ਼ਰਧਾਲੂ ਵੀ ਨੇਪਾਲ 'ਚ ਪਸ਼ੂਪਤੀਨਾਥ ਮੰਦਰ ਦੇ ਦਰਸ਼ਨਾਂ ਨਹੀਂ ਜਾ ਪਾ ਰਹੇ ਹਨ। 

PunjabKesari

ਪਸ਼ੂਪਤੀ ਏਰੀਆ ਡਿਵੈਲਪਮੈਂਟ ਟਰੱਸਟ (ਪੀ. ਏ. ਡੀ. ਟੀ.) ਮੁਤਾਬਕ ਕੋਰੋਨਾ ਤੋਂ ਪਹਿਲਾਂ ਭਾਰਤ ਤੋਂ ਰੋਜ਼ਾਨਾ ਔਸਤਨ ਦੋ ਤੋਂ ਤਿੰਨ ਹਜ਼ਾਰ ਲੋਕ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਆਉਂਦੇ ਸਨ। ਪੀ. ਏ. ਡੀ. ਟੀ. ਮੁਤਾਬਕ ਭਾਰਤੀ ਸੈਲਾਨੀ ਗਰੁੱਪਾਂ ਵਿਚ ਇੱਥੇ ਘੁੰਮਣ ਆਉਂਦੇ ਸਨ। ਇਸ ਦੌਰਾਨ ਉਹ ਪਸ਼ੂਪਤੀਨਾਥ ਮੰਦਰ ਵਿਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਵੀ ਸ਼ਾਮਲ ਹੁੰਦੇ ਸਨ ਪਰ ਹੁਣ ਅਜਿਹਾ ਨਹੀਂ ਹੋ ਰਿਹਾ ਹੈ। ਪੀ. ਏ. ਡੀ. ਟੀ. ਨੇ ਕਿਹਾ ਕਿ ਜੇਕਰ ਨੇਪਾਲ ਸਰਕਾਰ ਸੁਰੱਖਿਆ ਲਈ ਸਖਤ ਨਿਯਮਾਂ ਨਾਲ ਮੰਦਰ ਖੋਲ੍ਹਣ ਦੀ ਇਜਾਜ਼ਤ ਦਿੰਦੀ ਹੈ ਤਾਂ ਸਾਨੂੰ ਯਕੀਨ ਹੈ ਕਿ ਨੇਪਾਲੀ ਨਾਗਰਿਕਾਂ ਦੇ ਨਾਲ-ਨਾਲ ਭਾਰਤੀ ਸ਼ਰਧਾਲੂ ਵੀ ਇੱਥੇ ਦਰਸ਼ਨਾਂ ਨੂੰ ਜ਼ਰੂਰ ਆਉਣਗੇ। ਪੀ. ਏ. ਡੀ. ਟੀ. ਸਕੱਤਰ ਮੈਂਬਰ ਘਾਨਾ ਸ਼ਿਆਮ ਖਤੀਵਾੜਾ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਵਲੋਂ ਚੜ੍ਹਾਇਆ ਗਿਆ ਚੜ੍ਹਾਵਾ ਵੀ ਪਸ਼ੂਪਤੀਨਾਥ ਨੂੰ ਦੇਸ਼ ਵਿਚ ਸਭ ਤੋਂ ਵੱਧ ਕਮਾਈ ਵਾਲਾ ਮੰਦਰ ਹੈ। ਉੱਥੇ ਹੀ ਨੇਪਾਲ ਦੇ ਲੋਕਾਂ ਨੂੰ ਵੀ ਭਾਰਤੀ ਸੈਲਾਨੀਆਂ ਦੀ ਉਡੀਕ ਹੈ।

PunjabKesari

ਯੂਨੈਸਕੋ ਵਿਸ਼ਵ ਸੱਭਿਆਚਾਰ ਵਿਰਾਸਤ ਸਥਲ ਦੀ ਸੂਚੀ ਵਿਚ ਸ਼ਾਮਲ ਪਸ਼ੂਪਤੀਨਾਥ ਮੰਦਰ 'ਚ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਦਰਸ਼ਨਾਂ ਲਈ ਇੱਥੇ ਆਉਂਦੇ ਹਨ। ਇਸ ਸਾਲ ਕੋਰੋਨਾ ਮਹਾਮਾਰੀ ਕਾਰਨ ਮੰਦਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਸਾਲ 2014 'ਚ ਨੇਪਾਲ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਪੂਜਾ ਲਈ 30 ਮਿੰਟ ਬਿਤਾਏ ਅਤੇ 2 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਕੁੱਲ 2500 ਕਿਲੋਗ੍ਰਾਮ ਚੰਦਨ ਦਾਨ ਕੀਤਾ। ਇਸ ਤੋਂ ਬਾਅਦ ਸਾਲ 2018 ਵਿਚ ਵੀ ਪ੍ਰਧਾਨ ਮੰਤਰੀ ਮੋਦੀ ਪਸ਼ੂਪਤੀਨਾਥ ਮੰਦਰ ਦੇ ਦਰਸ਼ਨਾਂ ਨੂੰ ਗਏ ਸਨ।


Tanu

Content Editor Tanu