ਕੋਰੋਨਾ ਆਫ਼ਤ: ਤੀਜੀ ਲਹਿਰ ਦੀ ਤਿਆਰੀ ’ਚ ਜੁੱਟੀ ਦਿੱਲੀ ਸਰਕਾਰ
Monday, May 24, 2021 - 06:09 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੀਨ ਤੋਂ 6,000 ਆਕਸੀਜਨ ਸਿਲੰਡਰਾਂ ਦਾ ਆਯਾਤ ਕੀਤਾ ਹੈ, ਜਿਨ੍ਹਾਂ ਨੂੰ ਤਿੰਨ ਡਿਪੋ ’ਚ ਰੱਖਿਆ ਜਾਵੇਗਾ। ਇਨ੍ਹਾਂ ਸਿਲੰਡਰਾਂ ਨੂੰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਸਥਿਤੀ ’ਚ ਇਸਤੇਮਾਲ ਕੀਤਾ ਜਾਵੇਗਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦੂਜੀ ਲਹਿਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਪਰ ਫਿਰ ਵੀ ਦਿੱਲੀ ਸਰਕਾਰ ਨੇ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ‘ਵੈਕਸੀਨ ਪਾਸਪੋਰਟ’ ਨੂੰ ਲੈ ਕੇ ਸਰਕਾਰ ਨੇ ਕਿਹਾ- ਅਜੇ WHO ਦੇ ਪੱਧਰ ’ਤੇ ਨਹੀਂ ਬਣੀ ਕੋਈ ਸਹਿਮਤੀ
ਮੁੱਖ ਮੰਤਰੀ ਨੇ ਕਿਹਾ ਕਿ ਕਰੀਬ 6,000 ਸਿਲੰਡਰ ਚੀਨ ਤੋਂ ਜਹਾਜ਼ ਜ਼ਰੀਏ ਮੰਗਵਾਏ ਗਏ ਹਨ, ਜਿਨ੍ਹਾਂ ’ਚੋਂ ਸਾਨੂੰ 4400 ਮਿਲ ਗਏ ਹਨ। ਬਾਕੀ 1600 ਸਿਲੰਡਰ 2-3 ਦਿਨਾਂ ਵਿਚ ਪਹੁੰਚ ਜਾਣਗੇ। ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲਾ ਅਤੇ ਬੀਜਿੰਗ ’ਚ ਭਾਰਤੀ ਦੂਤਘਰ ਨੂੰ ਆਕਸੀਜਨ ਸਿਲੰਡਰਾਂ ਦੇ ਆਯਾਤ ’ਚ ਮਦਦ ਪਹੁੰਚਾਉਣ ਨੂੰ ਲੈ ਕੇ ਧੰਨਵਾਦ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸਿਲੰਡਰਾਂ ਦਾ ਭੰਡਾਰਨ ਕਰਨ ਲਈ ਤਿੰਨ ਡਿਪੋ ਤਿਆਰ ਕਰ ਰਹੀ। ਇਹ ਸਿਲੰਡਰ ਲੋੜਵੰਦ ਲੋਕਾਂ ਨੂੰ ਦਿੱਤੇ ਜਾ ਸਕਦੇ ਹਨ ਅਤੇ ਹਸਪਤਾਲਾਂ ’ਚ ਇਸਤੇਮਾਲ ਵਿਚ ਲਿਆਂਦੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਐੱਚ. ਸੀ. ਐੱਲ. ਅਤੇ ਗਿਵ ਇੰਡੀਆ ਫਾਊਂਡੇਸ਼ਨ ਨੇ ਇਸ ਨੇਕ ਕੰਮ ਲਈ ਦਾਨ ਦਿੱਤਾ ਹੈ।
ਇਹ ਵੀ ਪੜ੍ਹੋ: ‘ਆਕਸੀਜਨ ਐਕਸਪ੍ਰੈੱਸ’ ਨੇ 14 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹੁੰਚਾਈ 16 ਹਜ਼ਾਰ ਟਨ ਆਕਸੀਜਨ
ਕੇਜਰੀਵਾਲ ਨੇ ਕਿਹਾ ਕਿ ਵਾਇਰਸ ਦੇ ਮਾਮਲੇ ਅਪ੍ਰੈਲ ਦੇ ਸਭ ਤੋਂ ਵੱਧ ਮਾਮਲੇ 28000 ਤੋਂ ਘੱਟ ਕੇ ਕਰੀਬ 1500 ਰਹਿ ਗਏ ਹਨ। ਵਾਇਰਸ ਦੀ ਦਰ ਕਰੀਬ 2.5 ਫ਼ੀਸਦੀ ਤੱਕ ਡਿੱਗ ਗਈ ਹੈ, ਜੋ ਕਿ ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿਚ 36 ਫ਼ੀਸਦੀ ਤੱਕ ਚਲੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਲਹਿਰ ਹੁਣ ਘੱਟ ਰਹੀ ਹੈ ਪਰ ਸਾਡੀਆਂ ਕੋਸ਼ਿਸ਼ਾਂ ਵਿਚ ਕੋਈ ਢਿੱਲ ਨਹੀਂ ਰਹੀ। ਅਸੀਂ ਪਹਿਲਾਂ ਤੋਂ ਹੀ ਅਗਲੀ ਲਹਿਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।