ਕੋਵਿਡ-19: AarogyaSetu Mitr ਪੋਰਟਲ ਹੋਇਆ ਲਾਂਚ, ਹੁਣ ਘਰ ਬੈਠੇ ਮਿਲਣਗੀਆਂ ਸਿਹਤ ਸੇਵਾਵਾਂ

05/05/2020 7:30:09 PM

ਗੈਜੇਟ ਡੈਸਕ—ਆਰੋਗਿਆ ਸੇਤੂ ਮੋਬਾਇਲ ਐਪ ਤਿਆਰ ਕਰਨ ਵਾਲੀ ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਹਾਲਕਾਰ ਨੇ ਆਰੋਗਿਆ ਸੇਤੂ ਮਿੱਤਰ (AarogyaSetu Mitr)  ਨਾਂ ਦੀ ਵੈੱਬਸਾਈਟ ਨੂੰ ਲਾਂਚ ਕੀਤਾ ਹੈ। ਲੋਕਾਂ ਨੂੰ ਇਸ ਵੈੱਬਸਾਈਟ ਨਾਲ ਘਰ ਬੈਠੇ ਹੀ ਕੋਰੋਨਾ ਵਾਇਰਸ ਨਾਲ ਜੁੜੀਆਂ ਸਿਹਤ ਸੇਵਾਵਾਂ ਮਿਲਣਗੀਆਂ। ਉੱਥੇ ਸਰਕਾਰ ਨੇ ਇਸ ਵੈੱਬਸਾਈਟ ਲਈ ਈ-ਸੰਜੀਵਨੀ ਓ.ਪੀ.ਡੀ., ਸਿਹਤ, ਸਟੈਪ ਵਨ, ਟਾਟਾ ਬ੍ਰੀ-ਡਿਜ਼ੀਟਲ ਹੈਲਥ ਅਤੇ ਟੈੱਕ ਮਹਿੰਦਰਾ ਕਨੈਕਟਸੈਂਸ ਨਾਲ ਸਾਂਝੇਦਾਰੀ ਕੀਤੀ ਹੈ।

PunjabKesari

ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ
ਇਸ ਪੋਰਟਲ 'ਚ ਲੋਕਾਂ ਨੂੰ ਆਡੀਓ ਕਾਲ, ਮੈਸੇਜ ਚੈਟ ਅਤੇ ਵੀਡੀਓ ਕਾਲ ਵਰਗੇ ਕੋਵਿਡ-19 ਵਾਇਰਸ ਨਾਲ ਜੁੜੀਆਂ ਜ਼ਰੂਰੀ ਸਿਹਤ ਸੇਵਾਵਾਂ ਮਿਲਣਗੀਆਂ। ਇਸ ਤੋਂ ਇਲਾਵਾ 1mg ਡਾ.ਲਾਲ ਪੈਥਲੈਬਸ, ਮੈਟ੍ਰੋਪੋਲਿਸ, ਐੱਸ.ਆਰ.ਐੱਲ. ਡਾਇਗਨੋਸਟਿਕਸ ਅਤੇ ਥਾਇਰੋਕੇਅਰ ਵਰਗੀਆਂ ਥਰਡ ਪਾਰਟੀ ਕੰਪਨੀਆਂ ਹੋਮ ਲੈਬ ਟੈਸਟ ਦੀ ਸੁਵਿਧਾ ਵੀ ਦੇਣਗੀਆਂ।

PunjabKesari

ਆਰੋਗਿਆ ਸੇਤੂ ਐਪ ਨਾਲ ਇਸ ਸਾਈਟ ਨੂੰ ਕਰ ਸਕੋਗੇ ਓਪਨ
ਆਰੋਗਿਆ ਸੇਤੂ ਮਿੱਤਰ ਸਾਈਟ ਨੂੰ ਆਰੋਗਿਆ ਸੇਤੂ ਐਪ 'ਚ ਜਾ ਕੇ ਵੀ ਓਪਨ ਕੀਤਾ ਜਾ ਸਕਦਾ ਹੈ। ਜਿਥੇ ਯੂਜ਼ਰਸ ਨੂੰ Consult Doctor, Home Lab Tests ਅਤੇ ePharmacy ਦਾ ਆਪਸ਼ਨ ਮਿਲੇਗਾ। ਯੂਜ਼ਰਸ ਆਪਣੀਆਂ ਸੁਵਿਧਾ ਮੁਤਾਬਕ ਇਨ੍ਹਾਂ ਤਿੰਨਾਂ 'ਚੋਂ ਕਿਸੇ ਇਕ ਆਪਸ਼ਨ ਦੀ ਚੋਣ ਕਰਕੇ ਸਿਹਤ ਸੇਵਾ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਸਾਈਟ 'ਤੇ ਆਪਣੇ-ਆਪ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਇਸ ਦੇ ਲਈ ਨਿੱਜੀ ਜਾਣਕਾਰੀ ਦਰਜ ਕਰਵਾਉਣੀ ਹੋਵੇਗੀ।

25 ਸ਼ਹਿਰਾਂ 'ਚ ਕੰਮ ਕਰੇਗਾ ਪੋਰਟਲ
ਆਰੋਗਿਆ ਸੇਤੂ ਮਿੱਤਰ ਪੋਟਰਲ ਭਾਰਤ ਦੇ 25 ਸ਼ਹਿਰਾਂ 'ਚ ਕੰਮ ਕਰੇਗਾ ਅਤੇ ਇਨ੍ਹਾਂ ਸ਼ਹਿਰਾਂ 'ਚ ਘਰ-ਘਰ ਜਾ ਕੇ ਸੈਂਪਲ ਇਕੱਠੇ ਕੀਤੇ ਜਾਣਗੇ। ਨਾਲ ਹੀ ਇਨ੍ਹਾਂ ਸ਼ਹਿਰਾਂ ਦੇ ਲੋਕ ਆਡੀਓ ਅਤੇ ਵੀਡੀਓ ਕਾਲ ਰਾਹੀਂ ਡਾਕਟਰ ਤੋਂ ਮੁਫਤ 'ਚ ਸਲਾਹ ਵੀ ਲੈ ਸਕਣਗੇ।


Karan Kumar

Content Editor

Related News