ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ

Tuesday, Nov 09, 2021 - 07:20 PM (IST)

ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ

ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ 96 ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦੇਣ 'ਤੇ ਸਹਿਮਤੀ ਜਤਾਈ ਹੈ। ਮਾਂਡਵੀਆ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਸਰਕਾਰ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਸੰਪਰਕ 'ਚ ਹੈ ਤਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੇ ਲਾਭਪਾਤਰੀਆਂ ਨੂੰ ਮਨਜ਼ੂਰੀ ਅਤੇ ਮਾਨਤਾ ਮਿਲ ਸਕੇ ਤਾਂ ਕਿ ਉਹ ਸਿੱਖਿਆ, ਵਪਾਰ ਅਤੇ ਸੈਰ-ਸਪਾਟੇ ਦੇ ਉਦੇਸ਼ਾਂ ਲਈ ਆਸਾਨੀ ਨਾਲ ਯਾਤਰਾ ਕਰ ਸਕਣ।

ਇਹ ਵੀ ਪੜ੍ਹੋ : 'ਅਮਰੀਕਾ ਤਾਲਿਬਾਨੀ ਰਾਹੀਂ ਅਫਗਾਨਿਸਤਾਨ ਦੀ ਮਦਦ ਲਈ ਤਿਆਰ ਨਹੀਂ'

ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ 96 ਦੇਸ਼ਾਂ ਨੇ ਟੀਕਾਕਰਨ ਸਰਟੀਫਿਕੇਟਾਂ ਦੀ ਮਾਨਤਾ ਲਈ ਸਹਿਮਤੀ ਜ਼ਾਹਰ ਕੀਤੀ ਹੈ। ਦੇਸ਼ 'ਚ ਹੁਣ ਤੱਕ 106 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੋਂ ਲਗਾਤਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ 20 ਅਕਤੂਬਰ 2021 ਨੂੰ ਅੰਤਰਰਾਸ਼ਟਰੀ ਆਗਮਨ ਦੇ ਮੱਦੇਨਜ਼ਰ ਜਾਰੀ ਕੇਂਦਰੀ ਸਿਹਤ ਮੰਤਰਾਲਾ ਦੇ ਹੁਕਮਾਂ ਮੁਤਾਬਕ ਕੁਝ ਛੋਟ ਪ੍ਰਦਾਨ ਕੀਤੀ ਗਈ ਹੈ।

ਇਹ ਵੀ ਪੜ੍ਹੋ : ਇਰਾਕ ਦੇ PM ਦੇ ਕਤਲ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਦੇਸ਼ 'ਚ ਵਧਿਆ ਤਣਾਅ

ਮੰਤਰਾਲਾ ਮੁਤਾਬਕ, ਜੋ ਲੋਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ ਉਹ ਅੰਤਰਰਾਸ਼ਟਰੀ ਯਾਤਰਾ ਟੀਕਾਕਰਨ ਸਰਟੀਫਿਕੇਟ ਨੂੰ ਕੋ-ਵਿਨ ਪੋਰਟਲ ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ 96 ਦੇਸ਼ਾਂ ਨੇ ਟੀਕਾਕਰਨ ਸਰਟੀਫਿਕੇਟਾਂ ਨੂੰ ਆਪਮੀ ਮਾਨਤਾ ਲਈ ਸਹਿਮਤੀ ਜ਼ਾਹਰ ਕੀਤੀ ਹੈ, ਉਨ੍ਹਾਂ 'ਚ ਕੈਨੇਡਾ, ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਬੈਲਜ਼ੀਅਮ, ਆਇਰਲੈਂਡ, ਨੀਦਰਲੈਂਡ, ਸਪੇਨ, ਬੰਗਲਾਦੇਸ਼, ਫਿਨਲੈਂਡ, ਮਾਲੀ, ਘਾਨਾ, ਸਿਏਰਾ ਲਿਓਨ, ਨਾਈਜੀਰੀਆ, ਸਰਬੀਆ, ਪੋਲੈਂਡ, ਸਲੋਵਾਕ ਰਿਪਬਲਿਕ, ਕ੍ਰੋਏਸ਼ੀਆ, ਬੁਲਗਾਰੀਆ, ਤੁਰਕੀ, ਚੇਕ ਗਣਰਾਜ, ਸਵਿਟਜ਼ਰਲੈਂਡ, ਸਵੀਡਨ, ਆਸਟ੍ਰੀਆ, ਰੂਸ, ਕੁਵੈਤ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕਤਰ ਆਦਿ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕਰ ਰਹੀ ਦੱਖਣੀ ਧਰੁਵ ਦੀ ਯਾਤਰਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News