2016 ’ਚ ਹੋਏ ਦੋਹਰੇ ਕਤਲ ਕਾਂਡ ਦੇ ਤਿੰਨ ਕਾਤਲਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Thursday, Nov 10, 2022 - 02:54 PM (IST)

2016 ’ਚ ਹੋਏ ਦੋਹਰੇ ਕਤਲ ਕਾਂਡ ਦੇ ਤਿੰਨ ਕਾਤਲਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਹਿਸਾਰ: ਹਿਸਾਰ ਜ਼ਿਲ੍ਹੇ ਦੇ ਉਮਰਾ ਪਿੰਡ ਦੇ ਰਹਿਣ ਵਾਲੇ ਇਕ ਸੇਵਾਮੁਕਤ ਹੈੱਡ ਮਾਸਟਰ ਅਤੇ ਉਸ ਦੀ ਪਤਨੀ ਨੂੰ ਕਤਲ ਕਰਕੇ ਲੁੱਟ-ਖੋਹ ਕਰਨ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੇ ਨਾਂ ਬਿਜੇਂਦਰ, ਅਨਿਲ ਉਰਫ਼ ਜੌਨੀ ਅਤੇ ਬੰਟੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਕ ਦੋਸ਼ੀ ਨੂੰ 25 ਅਤੇ ਦੋ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

ਮ੍ਰਿਤਕ ਦੇ ਪੁੱਤਰ ਰਾਜੇਸ਼ ਕੁਮਾਰ ਨੇ ਬਿਆਨ 'ਚ ਦੱਸਿਆ ਸੀ ਕਿ ਉਹ ਐਮ.ਡੀ.ਯੂ ਦੇ ਅਰਥ ਸ਼ਾਸਤਰ ਵਿਭਾਗ 'ਚ ਸਹਾਇਕ ਪ੍ਰੋਫੈਸਰ ਹੈ। ਬੱਚਿਆਂ ਨਾਲ ਰੋਹਤਕ ’ਚ ਰਹਿੰਦਾ ਹੈ। ਛੋਟਾ ਭਰਾ ਸੰਜੇ ਸਿਲੀਗੁੜੀ ’ਚ ਇਕ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਹੈ। ਤਾਊ ਲਕਸ਼ਮਣ ਨੇ ਫੋਨ 'ਤੇ ਦੱਸਿਆ ਕਿ ਤੇਰੇ ਪਿਤਾ ਰਾਮਕੁਮਾਰ ਅੱਜ ਖਾਣਾ ਦੇਣ ਨਹੀਂ ਆਏ। ਘਰ ਪਹੁੰਚ ਕੇ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਅੰਦਰ ਪਹੁੰਚਿਆ ਤਾਂ ਮਾਤਾ-ਪਿਤਾ ਦੀਆਂ ਲਾਸ਼ਾਂ ਪਈਆਂ ਸਨ। 

ਉਨ੍ਹਾਂ ਦੱਸਿਆ ਕਿ ਅਲਮਾਰੀ ’ਚੋਂ ਨਕਦੀ ਅਤੇ ਗਹਿਣੇ ਗਾਇਬ ਸੀ। ਇਸ ਦੇ ਨਾਲ ਹੀ ਪੁਲਸ ਨੂੰ ਸੂਚਨਾ ਮਿਲਦੇ ਹੀ 7 ਅਕਤੂਬਰ 2016 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ, ਲੁੱਟ-ਖੋਹ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਬਿਜੇਂਦਰ, ਅਨਿਲ ਉਰਫ਼ ਜੌਨੀ ਅਤੇ ਬੰਟੀ ਨੂੰ ਗ੍ਰਿਫ਼ਤਾਰ ਕਰਕੇ ਇਸ ਦੋਹਰੇ ਕਤਲ ਦਾ ਪਰਦਾਫ਼ਾਸ਼ ਕੀਤਾ ਹੈ। 


author

Shivani Bassan

Content Editor

Related News