ਅਦਾਲਤ ਨੇ ਕਿਹਾ, ਕੁੜੀਆਂ ਨੂੰ ਆਈਟਮ ਕਹਿਣਾ, ਵਾਲ ਖਿੱਚਣਾ ਜਿਨਸੀ ਹਮਲਾ
Wednesday, Oct 26, 2022 - 03:23 PM (IST)
ਮੁੰਬਈ- ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਕਿਹਾ ਹੈ ਕਿ ਕਿਸੇ ਕੁੜੀ ਨੂੰ 'ਆਈਟਮ' ਕਹਿਣਾ ਅਤੇ ਉਸ ਦੇ ਵਾਲ ਖਿੱਚਣਾ ਜਿਨਸੀ ਹਮਲਾ ਹੈ। ਵਿਸ਼ੇਸ਼ ਜੱਜ ਐੱਸ.ਜੇ. ਅੰਸਾਰੀ ਨੇ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ 'ਚ 25 ਸਾਲਾ ਵਪਾਰੀ ਨੂੰ ਡੇਢ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਉਂਦੇ ਹੋਏ ਇਹ ਟਿੱਪਣੀ ਕੀਤੀ। ਇਸ ਦੇ ਨਾਲ ਹੀ ਅਪਰਾਧੀਆਂ ਦੀ ਪਰਿਵੀਕਸ਼ਾ (ਪ੍ਰੋਬੇਸ਼ਨ) ਐਕਟ ਦੇ ਅਧੀਨ ਚੰਗੇ ਰਵੱਈਏ ਦੇ ਆਧਾਰ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ।
ਅਦਾਲਤ ਨੇ ਕਿਹਾ, ਇਸ ਤਰ੍ਹਾਂ ਦੇ ਅਪਰਾਧਾਂ ਨਾਸ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ, ਕਿਉਂਕਿ ਔਰਤਾਂ ਨੂੰ ਅਜਿਹੇ ਰਵੱਈਏ ਤੋਂ ਬਚਾਉਣ ਲਈ ਅਜਿਹੇ ਸੜਕ ਛਾਪ ਰੋਮੀਓ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ। ਨਤੀਜੇ ਵਜੋਂ ਇਸ ਦਾ ਲਾਭ ਦੇਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਹੈ। ਦੋਸ਼ੀ ਨੂੰ ਪ੍ਰੋਬੇਸ਼ਨ ਦੇਣਾ, ਉਸ ਦੇ ਪ੍ਰਤੀ ਅਣਉੱਚਿਤ ਉਦਾਰਤਾ ਦਿਖਾਉਣਾ ਹੋਵੇਗਾ। ਪੀੜਤਾ ਨਾਲ ਇਹ ਘਟਨਾ ਮੁੰਬਈ ਦੇ ਸਾਕੀਨਾਕਾ ਇਲਾਕੇ 'ਚ ਹੋਈ ਸੀ।