ਕੋਰਟ ਜਾਂਦੇ ਸਮੇਂ ਬਾਈਕ ਸਵਾਰ ਬਦਮਾਸ਼ਾਂ ਨੇ 2 ਗਵਾਹਾਂ ਨੂੰ ਮਾਰੀ ਗੋਲੀ, ਇਕ ਦੀ ਮੌਤ

Saturday, Aug 17, 2019 - 12:26 PM (IST)

ਕੋਰਟ ਜਾਂਦੇ ਸਮੇਂ ਬਾਈਕ ਸਵਾਰ ਬਦਮਾਸ਼ਾਂ ਨੇ 2 ਗਵਾਹਾਂ ਨੂੰ ਮਾਰੀ ਗੋਲੀ, ਇਕ ਦੀ ਮੌਤ

ਨਾਲੰਦਾ— ਬਿਹਾਰ ਦੇ ਨਾਲੰਦਾ ਦੇ ਨਗਰਨੌਸਾ 'ਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ। ਸ਼ਨੀਵਾਰ ਸਵੇਰੇ ਹਿਲਸਾ ਕੋਰਟ 'ਚ ਗਵਾਹੀ ਦੇਣ ਜਾ ਰਹੇ 2 ਗਵਾਹਾਂ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ। ਜਿਸ 'ਚ ਪੁਰਸ਼ ਗਵਾਹ ਮੋਹਨ ਯਾਦਵ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੀ ਗਵਾਹ ਗੁੱਡੀ ਕੁਮਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਗੁੱਡੀ ਨੂੰ ਇਫਲਹਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਗਵਾਹੀ ਲਈ ਮੋਹਨ ਯਾਦਵ ਅਤੇ ਗੁੱਡੀ ਕੁਮਾਰ ਲਛੂ ਬਿਗਹਾ ਰੇਲਵੇ ਸਟੇਸ਼ਨ 'ਤੇ ਬੈਠ ਕੇ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ। ਉਦੋਂ ਅਚਾਨਕ ਆਏ ਹਥਿਆਰਬੰਦ ਬਦਮਾਸ਼ਾਂ ਨੇ ਦੋਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਿਵੇਂ ਹੀ ਸਟੇਸ਼ਨ 'ਤੇ ਗੋਲੀਆਂ ਦੀ ਆਵਾਜ਼ ਆਈ, ਭੱਜ-ਦੌੜ ਮਚ ਗਈ। ਮੌਕੇ ਦਾ ਫਾਇਦਾ ਚੁੱਕ ਕੇ ਦੋਸ਼ੀ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨਾਂ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


author

DIsha

Content Editor

Related News