ਕੋਰਟ ਵੱਲੋਂ ਕਾਂਗਰਸ ਨੂੰ ਵੱਡਾ ਝਟਕਾ, ''ਭਾਰਤ ਜੋੜੋ'' ਯਾਤਰਾ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦੇ ਹੁਕਮ
Monday, Nov 07, 2022 - 09:22 PM (IST)

ਨੈਸ਼ਨਲ ਡੈਸਕ: 'ਭਾਰਤ ਜੋੜੋ' ਯਾਤਰਾ ਦੌਰਾਨ ਕਾਂਗਰਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਕੰਪਨੀ ਨੇ ਯਾਤਰਾ 'ਚ ਕੇ.ਜੀ.ਐੱਫ- 2 ਦੇ ਸੰਗੀਤ ਦੀ ਵਰਤੋਂ ਕਰਨ ਲਈ ਕਾਪੀਰਾਈਟ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਬੈਂਗਲੁਰੂ ਦੀ ਅਦਾਲਤ ਨੇ ਕਾਂਗਰਸ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਨੇ 'ਭਾਰਤ ਜੋੜੋ' ਯਾਤਰਾ ਨੂੰ ਪ੍ਰਮੋਟ ਕਰਨ ਲਈ ਐੱਮ.ਆਰ.ਟੀ ਮਿਊਜ਼ਿਕ ਦੇ ਗੀਤਾਂ ਦੀ ਵਰਤੋਂ ਕੀਤੀ ਸੀ।
ਕੰਪਨੀ ਨੇ ਕੇ.ਜੀ.ਐੱਫ- 2 ਦੇ ਸੰਗੀਤ ਅਧਿਕਾਰਾਂ ਦੇ ਅਧਿਕਾਰਾਂ ਨੂੰ ਹਾਸਲ ਕਰਨ ਲਈ ਵੱਡੀ ਰਕਮ ਦਾ ਨਿਵੇਸ਼ ਕੀਤਾ ਹੈ। ਐੱਮ.ਆਰ.ਟੀ ਮਿਊਜ਼ਿਕ ਦਾ ਇਲਜ਼ਾਮ ਹੈ ਕਿ ਕਾਂਗਰਸ ਨੇ ਬਿਨਾਂ ਪੁੱਛੇ ਉਨ੍ਹਾਂ ਦੇ ਸਿਆਸੀ ਸਮਾਗਮਾਂ ਲਈ ਉਸਦੇ ਸੰਗੀਤ ਦੀ ਵਰਤੋਂ ਕੀਤੀ ਹੈ। ਰਾਹੁਲ ਗਾਂਧੀ ਵੀ ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ ਜਿਸ ਵਿੱਚ ਉਨ੍ਹਾਂ ਨੇ ਕੇ.ਜੀ.ਐੱਫ- 2 ਦੇ ਗਾਣੇ ਦੀ ਵਰਤੋਂ ਕੀਤੀ ਹੈ।