ਕੋਰਟ ਨੇ ਗੌਤਮ ਖੇਤਾਨ ਦੀ ਈ.ਡੀ. ਹਿਰਾਸਤ 6 ਦਿਨਾਂ ਲਈ ਵਧਾਈ

Saturday, Feb 02, 2019 - 05:35 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਕਾਲਾ ਧਨ ਰੱਖਣ ਅਤੇ ਧਨ ਸੋਧ ਦੇ ਇਕ ਨਵੇਂ ਮਾਮਲੇ 'ਚ ਦੋਸ਼ੀ ਵਕੀਲ ਗੌਤਮ ਖੇਤਾਨ ਦੀ ਈ.ਡੀ. ਦੀ ਹਿਰਾਸਤ 6 ਦਿਨਾਂ ਤੱਕ ਵਧਾ ਦਿੱਤੀ ਹੈ। ਜਸਟਿਸ ਅਰਵਿੰਦ ਕੁਮਾਰ ਨੇ ਖੇਤਾਨ ਦੀ ਹਿਰਾਸਤ ਨੂੰ ਵਧਾਈ। ਖੇਤਾਨ 'ਤੇ ਪਹਿਲਾਂ ਤੋਂ ਹੀ ਅਗਸਤਾ ਵੈਸਟਲੈਂਡ ਨਾਲ ਸੰਬੰਧਤ ਇਕ ਮਾਮਲੇ 'ਚ ਮੁਕੱਦਮਾ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ 'ਤੇ ਸੀ। ਖੇਤਾਨ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਠੀਕ ਤਰ੍ਹਾਂ ਸੌਂ ਨਹੀਂ ਪਾ ਰਿਹਾ ਹੈ, ਜਿਸ ਤੋਂ ਬਾਅਦ ਕੋਰਟ ਨੇ ਏਜੰਸੀ ਨੂੰ ਖੇਤਾਨ ਦੀ ਡਾਕਟਰੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ।

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੋਸ਼ ਲਗਾਇਆ ਸੀ ਕਿ ਖੇਤਾਨ ਗੈਰ-ਕਾਨੂੰਨੀ ਰੂਪ ਨਾਲ ਕਈ ਵਿਦੇਸ਼ੀ ਖਾਤਿਆਂ ਦਾ ਸੰਚਾਲਨ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਨਾਲ ਉਸ ਕੋਲੋਂ ਕਾਲਾ ਧਨ ਅਤੇ ਸੰਪਤੀਆਂ ਹਨ। ਇਸ ਤੋਂ ਬਾਅਦ ਕੋਰਟ ਨੇ ਉਸ ਨੂੰ ਈ.ਡੀ. ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਆਮਦਨ ਟੈਕਸ ਵਿਭਾਗ ਵਲੋਂ ਕਾਲਾ ਧਨ (ਅਣਐਲਾਨੀ ਵਿਦੇਸ਼ੀ ਆਮਦਨ ਅਤੇ ਸੰਪਤੀ) ਅਤੇ ਟੈਕਸ ਐਕਟ 2015 ਦੀ ਧਾਰਾ 51 ਦੇ ਅਧੀਨ ਉਸ ਦੇ ਖਿਲਾਫ ਇਕ ਮਾਮਲਾ ਦਰਜ ਕੀਤੇ ਜਾਣ ਦੇ ਆਧਾਰ 'ਤੇ ਈ.ਡੀ. ਨੇ ਖੇਤਾਨ ਦੇ ਖਿਲਾਫ ਇਕ ਨਵਾਂ ਅਪਰਾਧਕ ਮਾਮਲਾ ਦਰਜ ਕੀਤਾ ਸੀ।


DIsha

Content Editor

Related News