ਕੋਰਟ ਨੇ ਧਨ ਸੋਧ ਮਾਮਲੇ ''ਚ ਗੌਤਮ ਖੇਤਾਨ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

03/12/2019 5:59:52 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਕਾਲਾ ਧਨ ਰੱਖਣ ਅਤੇ ਧਨ ਸੋਧ ਦੇ ਇਕ ਵੱਖ ਮਾਮਲੇ 'ਚ ਮੰਗਲਵਾਰ ਨੂੰ ਗੌਤਮ ਖੇਤਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਖੇਤਾਨ ਅਗਸਤਾ ਵੈਸਟਲੈਂਡ ਘਪਲੇ ਮਾਮਲੇ 'ਚ ਦੋਸ਼ੀ ਹੈ। ਕੋਰਟ ਨੇ 26 ਜਨਵਰੀ ਨੂੰ ਖੇਤਾਨ ਨੂੰ 2 ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਜਾਂਚ ਏਜੰਸੀ ਨੇ ਖੇਤਾਨ 'ਤੇ ਗੈਰ-ਕਾਨੂੰਨੀ ਰੂਪ ਨਾਲ ਕਈ ਵਿਦੇਸ਼ੀ ਖਾਤੇ ਰੱਖਣ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਅਤੇ ਕਾਲਾ ਧਨ ਅਤੇ ਗੁਪਤ ਸੰਪਤੀ ਰੱਖਣ ਦਾ ਦੋਸ਼ ਲਗਾਇਆ ਸੀ। 

ਖੇਤਾਨ ਦੇ ਵਕੀਲ ਨੇ ਈ.ਡੀ. ਦੀਆਂ ਦਲੀਲਾਂ ਨੂੰ ਖਾਰਜ ਕੀਤਾ ਅਤੇ ਜਾਂਚ ਏਜੰਸੀ 'ਤੇ ਦਸਤਾਵੇਜ਼ਾਂ ਦੀ ਜਾਲਸਾਜ਼ੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਮਾਮਲਾ ਅਗਸਤਾ ਵੈਸਟਲੈਂਡ ਮਾਮਲੇ ਨਾਲ ਜੁੜਿਆ ਹੈ, ਜਿਸ 'ਚ ਖੇਤਾਨ 'ਤੇ ਪਹਿਲਾਂ ਤੋਂ ਹੀ ਮੁਕੱਦਮਾ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ 'ਤੇ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਮਾਮਲੇ ਦੀ ਗਿਣਤੀ ਵੀ ਉਹੀ ਹੈ ਜੋ ਅਗਸਤਾ ਵੈਸਟਲੈਂਡ ਮਾਮਲੇ ਦੀ ਸੀ। ਕਾਲਾ ਧਨ ਅਤੇ ਟੈਕਸ ਪ੍ਰਭਾਵ ਐਕਟ, 2015 ਦੀ ਧਾਰਾ 51 ਦੇ ਅਧੀਨ ਆਮਦਨ ਟੈਕਸ ਵਿਭਾਗ ਨੇ ਖੇਤਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਦੇ ਆਧਾਰ 'ਤੇ ਈ.ਡੀ. ਨੇ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਉਨ੍ਹਾਂ ਦੇ ਖਿਲਾਫ ਨਵਾਂ ਅਪਰਾਧਕ ਮਾਮਲਾ ਦਰਜ ਕੀਤਾ।


DIsha

Content Editor

Related News