ਹਰਿਆਣਾ ''ਚ ਵੱਡੀ ਵਾਰਦਾਤ: ਜੋੜੇ ਦੇ ਹੱਥ-ਪੈਰ ਬੰਨ੍ਹ ਕੇ ਗੋਲੀਆਂ ਮਾਰ ਕੀਤਾ ਕਤਲ

08/12/2020 6:28:45 PM

ਫਰੀਦਾਬਾਦ (ਭਾਸ਼ਾ)— ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਜੋੜੇ ਦਾ ਉਨ੍ਹਾਂ ਦੇ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੁਖਬੀਰ (27) ਅਤੇ ਉਸ ਦੀ ਪਤਨੀ ਮੋਨਿਕਾ (26) ਦੀ ਲਾਸ਼ਾਂ ਮੰਗਲਵਾਰ ਦੇਰ ਰਾਤ ਬਰਾਮਦ ਕੀਤੀਆਂ ਗਈਆਂ। ਉਨ੍ਹਾਂ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜ਼ਿਲ੍ਹੇ ਦੇ ਜਾਸਨਾ ਪਿੰਡ 'ਚ ਉਨ੍ਹਾਂ ਦੇ ਘਰ ਦੇ ਇਕ ਕਮਰੇ ਵਿਚ ਖੂਨ ਨਾਲ ਲਹੂ-ਲੁਹਾਨ ਲਾਸ਼ਾਂ ਪਈਆਂ ਮਿਲੀਆਂ ਸਨ। ਪੁਲਸ ਮੁਤਾਬਕ ਜੋੜੇ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਤਲ ਦੀ ਜਾਣਕਾਰੀ ਉਦੋਂ ਮਿਲੀ, ਜਦੋਂ ਦੁੱਧ ਵਾਲਾ ਉਨ੍ਹਾਂ ਦੇ ਘਰ ਦੁੱਧ ਦੇਣ ਗਿਆ। ਆਮ ਤੌਰ 'ਤੇ ਮੋਨਿਕਾ ਦੁੱਧ ਲੈਣ ਆਉਂਦੀ ਸੀ। ਜਦੋਂ ਉਹ ਕੁਝ ਸਮੇਂ ਤੱਕ ਨਹੀਂ ਆਈ ਤਾਂ ਦੁੱਧ ਵਾਲਾ ਅੰਦਰ ਗਿਆ ਅਤੇ ਉਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਦੇਖਿਆ। ਦੁੱਧ ਵਾਲੇ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।

ਪੁਲਸ ਮੁਤਾਬਕ ਜਿਸ ਇਲਾਕੇ ਵਿਚ ਇਹ ਘਟਨਾ ਵਾਪਰੀ, ਉੱਥੋਂ ਦੀ ਸੀ. ਸੀ. ਟੀ. ਵੀ. ਫੁਟੇਜ ਇਕੱਠੀ ਕੀਤੀ ਗਈ ਹੈ। ਚਾਰ ਸ਼ੱਕੀਆਂ ਨੂੰ ਉਕਤ ਘਰ ਵਿਚੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਰਿਹਾ ਹੈ, ਜਿੱਥੇ ਇਹ ਜੋੜਾ ਰਹਿੰਦਾ ਸੀ। ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਿਗਾਂਵ ਪੁਲਸ ਥਾਣੇ ਦੇ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਘਰ ਤੋਂ ਕੁਝ ਸਾਮਾਨ ਗਾਇਬ ਹੈ। ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਚੀਜ਼ਾਂ ਬਿਖਰੀਆਂ ਹੋਈਆਂ ਸਨ। ਇਸ ਸੰਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਗੁਆਂਢੀਆਂ ਤੋਂ ਜਾਣਕਾਰੀ ਲਈ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਮੋਨਿਕਾ ਅਤੇ ਸੁਖਬੀਰ ਦਾ ਸਾਲ 2013 'ਚ ਵਿਆਹ ਹੋਇਆ ਸੀ। ਮੋਨਿਕਾ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਸੁਖਬੀਰ ਨਾਲ ਪੇਕੇ ਘਰ ਨੇੜੇ ਹੀ ਮਕਾਨ ਲੈ ਕੇ ਰਹਿ ਰਹੀ ਸੀ। ਓਧਰ ਮ੍ਰਿਤਕਾ ਦੇ ਚਾਚਾ ਦਾ ਕਹਿਣਾ ਹੈ ਕਿ ਦੋਹਾਂ ਦੇ ਹੱਥ ਅਤੇ ਪੈਰ ਬੰਨ੍ਹ ਕੇ ਮੂੰਹ 'ਤੇ ਟੇਪ ਲਾਈ ਗਈ ਅਤੇ ਉਨ੍ਹਾਂ ਦੇ ਸਿਰ 'ਚ ਗੋਲੀਆਂ ਮਾਰੀਆਂ ਗਈਆਂ ਸਨ। ਇਸ ਦੋਹਰੇ ਕਤਲਕਾਂਡ ਨੂੰ ਲੈ ਕੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।


Tanu

Content Editor

Related News