ਮੰਗੇਤਰ ਨਾਲ ਡਰਾਈਵ 'ਤੇ ਗਈ ਮੁਟਿਆਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ

Saturday, Nov 07, 2020 - 11:23 PM (IST)

ਮੰਗੇਤਰ ਨਾਲ ਡਰਾਈਵ 'ਤੇ ਗਈ ਮੁਟਿਆਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ

ਗੁਰੂਗ੍ਰਾਮ - ਦਿੱਲੀ ਨਾਲ ਲੱਗਦੇ ਗੁਰੂਗ੍ਰਾਮ 'ਚ ਮੰਗਲਵਾਰ ਨੂੰ ਆਪਣੇ ਮੰਗੇਤਰ ਨਾਲ ਲਾਂਗ ਡਰਾਈਵ 'ਤੇ ਨਿਕਲੀ 26 ਸਾਲਾ ਮੁਟਿਆਰ ਇੰਜੀਨੀਅਰ ਨੂੰ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਉਸ ਨੂੰ ਤੁਰੰਤ ਹਸ‍ਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ 39 ਘੰਟੇ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਲੁੱਟ ਦੀ ਖਾਤਰ ਘਟਨਾ ਨੂੰ ਅੰਜਾਮ ਦਿੱਤਾ ਸੀ। ਘਟਨਾ ਤਿੰਨ ਨਵੰਬਰ ਦੀ ਰਾਤ ਦੀ ਹੈ, ਉਸ ਸਮੇਂ ਮੁਟਿਆਰ ਆਪਣੇ ਮੰਗੇਤਰ ਨਾਲ ਕਾਰ 'ਚ ਡਰਾਈਵ 'ਤੇ ਨਿਕਲੀ ਸੀ। ਮੁਟਿਆਰ ਦਾ ਨਾਮ ਪੂਜਾ ਸ਼ਰਮਾ ਹੈ।
ਇਹ ਵੀ ਪੜ੍ਹੋ: ਖੇਡ-ਖੇਡ 'ਚ ਬੱਚਿਆਂ ਨੂੰ ਮਿਲਿਆ 6.5 ਕਰੋੜ ਸਾਲ ਪੁਰਾਣਾ ਡਾਇਨਾਸੋਰ ਦਾ ਅੰਡਾ, ਵਿਗਿਆਨੀ ਵੀ ਹੈਰਾਨ

ਪੁਲਸ ਨੇ ਦੱਸਿਆ ਕਿ ਉਹ ਦੋਨੇਂ ਗੁੜਗਾਂਵ ਦੇ ਇੱਕ ਰੈਸਟੋਰੈਂਟ ਚੋਂ ਖਾਨਾ ਖਾਣ ਤੋਂ ਬਾਅਦ ਡਰਾਈਵ 'ਤੇ ਨਿਕਲੇ ਸਨ। ਇਸ ਦੌਰਾਨ, ਬਾਈਕ ਸਵਾਰ ਕੁੱਝ ਲੋਕਾਂ ਨੇ ਜੋੜੇ ਨਾਲ ਲੁੱਟ ਖੋਹ ਦੀ ਕੋਸ਼ਿਸ਼ ਕੀਤੀ, ਨਾਕਾਮ ਰਹਿਣ 'ਤੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ 'ਚ ਪੂਜਾ ਸ਼ਰਮਾ ਦੇ ਸਿਰ 'ਚ ਚੋਟ ਲੱਗ ਗਈ। ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਲਾਸ਼ ਨੂੰ ਲੈ ਕੇ ਛੱਤੀਸਗੜ੍ਹ ਪਰਤ ਗਿਆ ਹੈ।


author

Inder Prajapati

Content Editor

Related News