ਹਿਮਾਚਲ ਪ੍ਰਦੇਸ਼ ''ਚ ਕੁੜੀਆਂ ਦੀ ਤਸਕਰੀ ਦੇ ਮਾਮਲੇ ''ਚ ਜੋੜਾ ਗ੍ਰਿਫ਼ਤਾਰ

Sunday, Jul 23, 2023 - 06:00 PM (IST)

ਹਿਮਾਚਲ ਪ੍ਰਦੇਸ਼ ''ਚ ਕੁੜੀਆਂ ਦੀ ਤਸਕਰੀ ਦੇ ਮਾਮਲੇ ''ਚ ਜੋੜਾ ਗ੍ਰਿਫ਼ਤਾਰ

ਸ਼ਿਮਲਾ (ਵਾਰਤਾ)- ਆਸਾਮ 'ਚ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ ਤਸਕਰੀ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਨਾਲ ਤਾਰ ਜੁੜੇ ਹਨ। ਮੰਡੀ ਜ਼ਿਲ੍ਹੇ ਦੇ ਮਾਮਲੇ 'ਚ ਪਾਲਮਪੁਰ ਖੇਤਰ ਦੇ ਇਕ ਜੋੜੇ ਨੂੰ ਆਸਾਮ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਂਗੜਾ ਪੁਲਸ ਵੀ ਆਸਾਮ ਪੁਲਸ ਤੋਂ ਜਾਣਕਾਰੀ ਜੁਟਾ ਕੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕੁੜੀਆਂ ਦੀ ਤਸਕਰੀ ਦੇ ਮਾਮਲੇ 'ਚ ਕਾਂਗੜਾ ਜ਼ਿਲ੍ਹੇ ਦੇ ਹੋਰ ਇਲਾਕਿਆਂ ਦੇ ਲੋਕ ਤਾਂ ਸ਼ਾਮਲ ਨਹੀਂ ਹਨ। ਆਸਾਮ ਪੁਲਸ ਨੇ ਕੁੜੀਆਂ ਦੀ ਤਸਕਰੀ ਦੇ ਮਾਮਲੇ 'ਚ 19 ਜੁਲਾਈ ਨੂੰ ਆਸਾਮ ਦੇ ਮੈਰੀਗਾਂਵ ਜ਼ਿਲ੍ਹੇ ਤੋਂ 2 ਔਰਤਾਂ ਸਮੇਤ ਕੁੱਲ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਫੜੇ ਗਏ ਦੋਸ਼ੀਆਂ 'ਚ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਖੇਤਰ ਨਾਲ ਸੰਬੰਧ ਰੱਖਣ ਵਾਲੇ ਇਕ ਜੋੜੇ ਦਾ ਨਾਮ ਵੀ ਸਾਹਮਣੇ ਆਇਆ ਸੀ। ਦੋਸ਼ੀਆਂ ਨੂੰ 20 ਜੁਲਾਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਇੱਥੋਂ ਉਨ੍ਹਾਂ ਨੂੰ 28 ਜੁਲਾਈ ਤੱਕ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਪਾਲਮਪੁਰ ਖੇਤਰ ਨਾਲ ਸੰਬੰਧ ਰੱਖਣ ਵਾਲੇ ਜੋੜੇ ਸਮੇਤ ਹੋਰ ਗ੍ਰਿਫ਼ਤਾਰ ਲੋਕਾਂ 'ਤੇ ਦੋਸ਼ ਹੈ ਕਿ ਉਹ ਆਸਾਮ ਤੋਂ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਪੈਸ ਕੇ ਖਰੀਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਵੇਚ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਪਾਲਮਪੁਰ ਖੇਤਰ ਦੇ ਇਸ ਜੋੜੇ ਨੇ ਜੈਸਿੰਘਪੁਰ ਅਤੇ ਸ਼ਾਹਪੁਰ ਖੇਤਰ 'ਚ ਵੀ ਕੁੜੀਆਂ ਦੀ ਤਸਕਰੀ ਕੀਤੀ ਹੈ। ਸੂਤਰ ਦੱਸਦੇ ਹਨ ਕਿ ਸ਼ਾਹਪੁਰ 'ਚ ਵੇਚੀ ਗਈ ਕੁੜੀ ਵਾਪਸ ਦੌੜ ਚੁੱਕੀ ਹੈ। ਦੂਜੇ ਪਾਸੇ ਇਸ ਬਾਰੇ ਪੁਲਸ ਸੁਪਰਡੈਂਟ ਕਾਂਗੜਾ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਆਸਾਮ ਪੁਲਸ ਨਾਲ ਸੰਬੰਧਤ ਮਾਮਲੇ 'ਚ ਜਾਣਕਾਰੀ ਜੁਟਾੀ ਜਾ ਰਹੀ ਹੈ। ਮਾਮਲੇ ਦੀ ਪੂਰੀ ਜਾਣਕਾਰੀ ਮਿਲਦੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News