200 ਜਨਾਨੀਆਂ ਨੂੰ 5 ਕਰੋੜ ਦਾ ਚੂਨਾ ਲਗਾਉਣ ਵਾਲਾ ਜੋੜਾ ਗ੍ਰਿਫਤਾਰ

05/11/2022 11:20:29 AM

ਮੁੰਬਈ– ਗੁਜਰਾਤ ਦੇ ਸੂਰਤ ਤੋਂ ਇਕ ਜੋੜੇ ਨੂੰ ਉੱਚੀ ਰਿਟਰਨ ਦਾ ਵਾਅਦਾ ਕਰ ਕੇ ਇਕ ਧੋਖਾਦੇਹੀ ਨਿਵੇਸ਼ ਯੋਜਨਾ ਨਾਲ 200 ਜਨਾਨੀਆਂ ਨੂੰ ਕਥਿਤ ਤੌਰ ’ਤੇ 5 ਕਰੋੜ ਰੁਪਏ ਦਾ ਚੂਨਾ ਲਾਉਣ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਦੇ ਡਿੰਡੋਸ਼ੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦੋਵਾਂ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 5 ਸਾਲਾਂ ਵਿਚ ਰਕਮ ਦੁੱਗਣੀ ਕਰਨ ਦਾ ਵਾਅਦਾ ਕਰ ਕੇ ਲੋਕਾਂ ਕੋਲੋਂ ਪੈਸੇ ਵਸੂਲੇ ਅਤੇ ਫਿਰ ਦੋਵੇਂ ਆਪਣੇ ਵਾਅਦੇ ਤੋਂ ਮੁੱਕਰ ਗਏ ਅਤੇ ਇਥੇ ਮਲਾਡ ਵਿਚ ਆਪਣੀ ਜਾਇਦਾਦ ਵੇਚ ਕੇ ਭੱਜ ਗਏ।

ਉਨ੍ਹਾਂ ਕਿਹਾ ਕਿ ਮਲਾਡ ਦੀ ਔਰਤ ਉਰਵਸ਼ੀ ਪਟੇਲ ਨੇ ਸਾਨੂੰ ਦੋਵਾਂ ਬਾਰੇ ਸੁਰਾਗ ਦਿੱਤਾ, ਜਿਸ ਤੋਂ ਬਾਅਦ ਦੋਵੇਂ ਗ੍ਰਿਫਤਾਰ ਕਰ ਲਏ ਗਏ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗਿਆ ਗਿਆ ਹੈ। ਇਹ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਪੀੜਤਾਂ ਨੂੰ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਵਾਪਸ ਮਿਲ ਜਾਵੇ।


Rakesh

Content Editor

Related News