ਜੰਗ ਲੜਨ ਦੀ ਲੋੜ ਪਈ ਤਾਂ ਪੂਰਾ ਦੇਸ਼ ਫ਼ੌਜ ਦੇ ਪਿੱਛੇ ਹੋਵੇਗਾ: ਰਾਜਨਾਥ

Sunday, Jan 22, 2023 - 10:57 AM (IST)

ਜੰਗ ਲੜਨ ਦੀ ਲੋੜ ਪਈ ਤਾਂ ਪੂਰਾ ਦੇਸ਼ ਫ਼ੌਜ ਦੇ ਪਿੱਛੇ ਹੋਵੇਗਾ: ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਸੁਰੱਖਿਆ ਦ੍ਰਿਸ਼ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਤਿਆਰ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇੱਥੇ ਗਣਤੰਤਰ ਦਿਵਸ ਲਈ ਐੱਨ. ਸੀ. ਸੀ. ਕੈਂਪ 'ਚ ਵੱਡੀ ਗਿਣਤੀ 'ਚ ਹਿੱਸਾ ਲੈਣ ਵਾਲੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਦੇਸ਼ ਦੇ ਮਜ਼ਬੂਤ ​​ਸੁਰੱਖਿਆ ਪ੍ਰਬੰਧ ਨੂੰ ‘ਟੀਮ ਵਰਕ’ ਦੀ ਸਭ ਤੋਂ ਉੱਤਮ ਉਦਾਹਰਣ ਕਰਾਰ ਦਿੱਤਾ ਅਤੇ ਕਿਹਾ ਕਿ ਜੇ ਕਦੇ ਕਿਸੇ ਨਾਲ ਜੰਗ ਲੜਨ ਦੀ ਲੋੜ ਪਈ ਤਾਂ ਜਵਾਨ ਇਸ ਲਈ ਤਿਆਰ ਹਨ। ਦੇਸ਼ ਹਥਿਆਰਬੰਦ ਫੌਜਾਂ ਦੇ ਪਿੱਛੇ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਇਹ ‘ਟੀਮ ਵਰਕ’ ਦਾ ਨਤੀਜਾ ਹੈ ਕਿ ਭਾਰਤ ਨੇ ਬੀਤੇ ਸਮੇ ’ਚ ਆਪਣੇ ਦੁਸ਼ਮਣਾਂ ਨੂੰ ਹਰਾਇਆ ਹੈ ਤੇ ਕਈ ਜੰਗਾਂ ਜਿੱਤੀਆਂ ਹਨ। ਜਿੱਥੇ ਹਥਿਆਰਬੰਦ ਫੌਜਾਂ ਹਰ ਤਰ੍ਹਾਂ ਦੇ ਖਤਰਿਆਂ ਤੋਂ ਦੇਸ਼ ਦੀ ਸੁਰੱਖਿਆ ਕਰ ਰਹੀਆਂ ਹਨ, ਉਥੇ ਵਿਗਿਆਨੀ, ਇੰਜੀਨੀਅਰ, ਸਿਵਲ ਅਧਿਕਾਰੀ ਅਤੇ ਹੋਰ ਵੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਤੇਜੀ ਨਾਲ ਬਦਲਦੇ ਗਲੋਬਲ ਸੁਰੱਖਿਆ ਦ੍ਰਿਸ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਤਿਆਰ ਕਰਨ ਲਈ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਦਾ ਉਦੇਸ਼ ਇੱਕ ਮਜ਼ਬੂਤ ​​ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨਾ ਹੈ, ਜਿਸ ਦੀਆਂ ਜੜ੍ਹਾਂ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਿਚ ਹਨ।
 


author

Tanu

Content Editor

Related News