ਗੱਲ ‘ਵਿਸ਼ਵਗੁਰੂ’ ਬਣਨ ਦੀ ਹੋਈ ਪਰ ਦੇਸ਼ ਨੂੰ ਨਫ਼ਰਤ ਦੀ ਅੱਗ ’ਚ ਧੱਕਿਆ ਗਿਆ: ਰਾਹੁਲ ਗਾਂਧੀ

Monday, Aug 29, 2022 - 05:59 PM (IST)

ਗੱਲ ‘ਵਿਸ਼ਵਗੁਰੂ’ ਬਣਨ ਦੀ ਹੋਈ ਪਰ ਦੇਸ਼ ਨੂੰ ਨਫ਼ਰਤ ਦੀ ਅੱਗ ’ਚ ਧੱਕਿਆ ਗਿਆ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇਕ ਵਾਰ ਫਿਰ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦੋਸ਼ ਲਾਇਆ ਕਿ 2022 ਤੱਕ ਵਿਸ਼ਵਗੁਰੂ ਬਣਨ ਦੀ ਗੱਲ ਕੀਤੀ ਗਈ ਸੀ ਪਰ ਦੇਸ਼ ਨੂੰ ਨਫ਼ਰਤ ਦੀ ਅੱਗ ’ਚ ਧੱਕ ਦਿੱਤਾ ਗਿਆ। ਰਾਹੁਲ ਨੇ ਇਹ ਵੀ ਕਿਹਾ ਕਿ ਲੋਕ ਬੇਰੁਜ਼ਗਾਰੀ, ਮਹਿੰਗਾਈ ਅਤੇ ਟੈਕਸਾਂ ਦੇ ਬੋਝ ਹੇਠ ਦੱਬੇ ਜਾ ਰਹੇ ਹਨ, ਜਿਸ ਦੇ ਖਿਲਾਫ ਕਾਂਗਰਸ 'ਭਾਰਤ ਜੋੜੋ' ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। 

ਫੇਸਬੁੱਕ 'ਤੇ ਜਾਰੀ ਇਕ ਪੋਸਟ 'ਚ ਉਨ੍ਹਾਂ ਕਿਹਾ, ''ਮਹਿੰਗਾਈ ਦੇ ਜਾਲ ਨੂੰ ਤੋੜੋ, ਭਾਰਤ ਨੂੰ ਜੋੜੋ! ਅੱਜ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ-ਬੇਰੁਜ਼ਗਾਰੀ, ਮਹਿੰਗਾਈ ਅਤੇ ਵੱਧ ਰਹੀ ਨਫ਼ਰਤ ਹਨ। 'ਬਹੁਤ ਜ਼ਿਆਦਾ ਮਹਿੰਗਾਈ ਹੈ' ਦਾ ਜੁਮਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਪਰ ਅੱਜ ਖਾਣ-ਪੀਣ ਦੀਆਂ ਵਸਤਾਂ 'ਤੇ GST (ਵਸਤੂ ਅਤੇ ਸੇਵਾ ਟੈਕਸ) ਲੱਗਾ ਕੇ ਲੋਕਾਂ ਤੋਂ ਵਸੂਲੀ ਕੀਤੀ ਜਾ ਰਹੀ ਹੈ।

PunjabKesari

ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਦੇਸ਼ 'ਚ 45 ਸਾਲਾਂ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਕਿਹਾ ਸੀ ਅਸੀਂ 2022 ਤੱਕ ਵਿਸ਼ਵਗੁਰੂ ਬਣ ਜਾਵਾਂਗੇ' ਪਰ ਅੱਜ ਦੇਸ਼ ਨੂੰ ਨਫ਼ਰਤ ਦੀ ਅੱਗ ਵਿਚ ਧੱਕ ਦਿੱਤਾ ਗਿਆ ਹੈ। ਜੇਕਰ ਸਰਕਾਰ ਵੱਲੋਂ ਲੋਕਾਂ ਦੇ ਮੁੱਦੇ ਉਠਾਉਣ ਲਈ ਨਫਰਤ, ਡਰ ਅਤੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾਵੇਗੀ ਤਾਂ ਅਸੀਂ ਸਭ ਕੁਝ ਝੱਲਣ ਲਈ ਤਿਆਰ ਹਾਂ। ਸੱਚ ਬੋਲਣ ਲਈ ਮੇਰੇ 'ਤੇ ਜਿੰਨੇ ਵੀ ਹਮਲੇ ਕਰੋ, ਮੈਂ ਪਿੱਛੇ ਨਹੀਂ ਹਟਾਂਗਾ। ਮੈਂ ਇਸ ਲੜਾਈ ਵਿਚ ਇਕੱਲਾ ਨਹੀਂ ਹਾਂ, ਦੇਸ਼ ਦਾ ਹਰ ਨਾਗਰਿਕ ਮੇਰੇ ਨਾਲ ਹੈ ਅਤੇ ਅਸੀਂ ਮਿਲ ਕੇ ਭਾਰਤ ਨੂੰ ਇਕਜੁੱਟ ਕਰਾਂਗੇ।


author

Tanu

Content Editor

Related News