ਮਰਦਾਂ ਲਈ ਨਰਕ ਮੰਨਿਆ ਜਾਂਦਾ ਹੈ ਇਹ ਦੇਸ਼, ਝੱਲਣੇ ਪੈਂਦੇ ਹਨ ਇਹ ਤਸੀਹੇ

Friday, Jan 17, 2020 - 10:09 PM (IST)

ਮਰਦਾਂ ਲਈ ਨਰਕ ਮੰਨਿਆ ਜਾਂਦਾ ਹੈ ਇਹ ਦੇਸ਼, ਝੱਲਣੇ ਪੈਂਦੇ ਹਨ ਇਹ ਤਸੀਹੇ

ਨਵੀਂ ਦਿੱਲੀ (ਸ.ਟ.)- ਅਜੇ ਤੱਕ ਤੁਸੀਂ ਇਹ ਸੁਣਿਆ ਹੋਵੇਗਾ ਕਿ ਦੁਨੀਆ ਭਰ ’ਚ ਮਰਦਾਂ ਅਤੇ ਔਰਤਾਂ ’ਤੇ ਅੱਤਿਆਚਾਰ ਕੀਤੇ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸ ਰਹੇ ਹਾਂ, ਜਿੱਥੇ ਮਰਦਾਂ ’ਤੇ ਔਰਤਾਂ ਜ਼ੁਲਮ ਕਰਦੀਆਂ ਹਨ। ਇੱਥੇ ਮਰਦ ਔਰਤਾਂ ਦੀ ਗੁਲਾਮੀ ਕਰਦੇ ਹਨ। ਇਸ ਦੇਸ਼ ਦਾ ਨਾਂ ‘ਅਦਰ ਵਰਲਡ ਕਿੰਗਡਮ ਹੈ’। ਜੋ 1996 ’ਚ ਯੂਰਪੀਅਨ ਦੇਸ਼ ਚੈੱਕ ਰਿਪਬਲਿਕ ਤੋਂ ਬਣਿਆ ਸੀ। ਇਸ ਨੂੰ ਹੋਰ ਰਾਸ਼ਟਰਾਂ ਨੇ ਦੇਸ਼ ਦਾ ਦਰਜਾ ਨਹੀਂ ਦਿੱਤਾ ਹੈ। ਇਹ ਦੇਸ਼ ਸਿਰਫ 7.4 ਏਕੜ ’ਚ ਫੈਲਿਆ ਹੋਇਆ ਹੈ। ਇੱਥੇ ਐਸ਼ੋ-ਅਰਾਮ ਦਾ ਸਾਰਾ ਸਾਮਾਨ ਹੈ ਪਰ ਇੱਥੇ ਮਰਦ ਬਿਨਾਂ ਔਰਤਾਂ ਦੀ ਇਜਾਜ਼ਤ ਦੇ ਨਹੀਂ ਜਾ ਸਕਦੇ ਅਤੇ ਔਰਤਾਂ ਮਰਦਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਹਨ।
ਇਸ ਦੇਸ਼ ਦੀ ਰਾਣੀ ਦਾ ਨਾਂ ਪੈਟ੍ਰੀਸੀਆ-1 ਹੈ, ਜਿਸ ਦਾ ਇੱਥੇ ਨਿਰਵਿਰੋਧ ਰਾਜ ਚੱਲਦਾ ਹੈ। ਇੱਥੇ ਮਰਦਾਂ ਨੂੰ ਖੁੱਲ੍ਹੇ ’ਚ ਘੁੰਮਣ ਅਤੇ ਆਪਣੀ ਮਰਜ਼ੀ ਨਾਲ ਜੀਣ ਦੀ ਅਜ਼ਾਦੀ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੇਸ਼ ਦੀ ਰਾਣੀ ਦਾ ਚਿਹਰਾ ਅਜੇ ਤੱਕ ਬਾਹਰੀ ਦੁਨੀਆ ’ਚ ਕਿਸੇ ਨੇ ਨਹੀਂ ਦੇਖਿਆ। ਇੱਥੇ ਰਾਣੀ ਮਰਦਾਂ ਦੇ ਸਰੀਰ ਦਾ ਸੋਫਾ ਬਣਾ ਕੇ ਉਸ ਉੱਪਰ ਬੈਠਦੀ ਹੈ ਅਤੇ ਇੱਥੇ ਮਰਦਾਂ ਨੂੰ ਕੁਰਸੀ ’ਤੇ ਬੈਠਣ ਦੀ ਮਨਾਹੀ ਹੈ। ਇਸ ਦੇਸ਼ ’ਚ ਕੋਈ ਵੀ ਕੰਮ ਔਰਤਾਂ ਦੀ ਇਜਾਜ਼ਤ ਤੋਂ ਬਿਨਾਂ ਮਰਦ ਨਹੀਂ ਕਰ ਸਕਦੇ। ਉੱਥੇ ਮਰਦਾਂ ਲਈ ਸਖਤ ਕਾਨੂੰਨ ਵੀ ਬਣੇ ਹਨ। ਇੱਥੇ ਦੀ ਨਾਗਰਿਕਤਾ ਹਾਸਲ ਕਰਨ ਲਈ ਔਰਤਾਂ ਲਈ ਪਹਿਲੀ ਸ਼ਰਤ ਇਹ ਹੈ ਕਿ ਇਕ ਔਰਤ ਦੇ ਕੋਲ ਘੱਟੋ-ਘੱਟ ਇਕ ਮਰਦ ਨੌਕਰ ਹੋਣਾ ਜ਼ਰੂਰੀ ਹੈ ਅਤੇ ਦੂਜੀ ਸ਼ਰਤ ਇਹ ਹੈ ਕਿ ਉਹ ਸਾਰੇ ਨਿਯਮਾਂ ਦਾ ਪਾਲਣ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਤੀਸਰੀ ਸ਼ਰਤ ਮੁਤਾਬਕ ਔਰਤ ਨੂੰ ਘੱਟ ਤੋਂ ਘਟ 5 ਦਿਨ ਮਹਾਰਾਣੀ ਦੇ ਮਹੱਲ ’ਚ ਬਿਤਾਉਣੇ ਹੁੰਦੇ ਹਨ।


author

Sunny Mehra

Content Editor

Related News