ਦੇਸ਼ ਦੇ 116 ਜ਼ਿਲ੍ਹਿਆਂ ''ਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ

Saturday, Jan 02, 2021 - 10:03 AM (IST)

ਨਵੀਂ ਦਿੱਲੀ- ਕੋਰੋਨਾ ਵੈਕਸੀਨ ਦੇ ਟੀਕਾਕਰਣ ਮੁਹਿੰਮ ਨਾਲ ਜੁੜੀਆਂ ਸਮੱਸਿਆਵਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਅਧੀਨ ਅੱਜ ਯਾਨੀ ਸ਼ਨੀਵਾਰ ਨੂੰ ਦੇਸ਼ ਭਰ ਦੇ 116 ਜ਼ਿਲ੍ਹਿਆਂ 'ਚ 259 ਥਾਂਵਾਂ 'ਤੇ ਡਰਾਈ ਰਨ ਸ਼ੁਰੂ ਹੋ ਗਿਆ। ਕੇਂਦਰ ਸਰਕਾਰ ਨੇ ਦੇਸ਼ ਦੇ ਚਾਰ ਸੂਬਿਆਂ 'ਚ ਕੀਤੇ ਗਏ ਕੋਰੋਨਾ ਵੈਕਸੀਨ ਦੇ ਡਰਾਈ ਰਨ ਯਾਨੀ ਰਿਹਰਸਲ ਦੀ ਸਫ਼ਲਤਾ ਤੋਂ ਬਾਅਦ ਅੱਜ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਡਰਾਈ ਰਨ ਕੀਤੇ ਜਾਣ ਦਾ ਐਲਾਨ ਕੀਤਾ ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ ਅਨੁਸਾਰ, ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੋਰੋਨਾ ਵੈਕਸੀਨ ਦੇ ਡਰਾਈ ਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਸਟਰੇਨ, ਮਰੀਜ਼ਾਂ ਦੀ ਕੁੱਲ ਗਿਣਤੀ 29 ਹੋਈ

ਦੱਸਣਯੋਗ ਹੈ ਕਿ ਡਰਾਈ ਰਨ ਦੌਰਾਨ ਟੀਕਾਕਰਣ ਮੁਹਿੰਮ ਨਾਲ ਜੁੜੀਆਂ ਪੂਰੀ ਪ੍ਰਕਿਰਿਆਵਾਂ ਦਾ ਪਾਲਣ ਇਸ ਤਰ੍ਹਾਂ ਕੀਤਾ ਜਾਂਦਾ ਹੈ, ਜਿਵੇਂ ਅਸਲ 'ਚ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੋਵੇ। ਇਸ ਨਾਲ ਕੋਰੋਨਾ ਵੈਕਸੀਨ ਨੂੰ ਲੈ ਕੇ ਬਣਾਇਆ ਗਿਆ ਕੋ-ਵਿਨ ਐਪ ਬਾਹਰੀ ਮਾਹੌਲ 'ਚ ਕਿਸ ਤਰ੍ਹਾਂ ਨਾਲ ਕੰਮ ਕਰਦਾ ਹੈ, ਇਹ ਵੀ ਪਤਾ ਲੱਗ ਸਕੇਗਾ ਅਤੇ ਟੀਕਾਕਰਣ ਦੀ ਪੂਰੀ ਯੋਜਨਾ ਅਤੇ ਯੋਜਨਾ ਦੇ ਅਮਲ 'ਚ ਕੀ ਰੁਕਾਵਟਾਂ ਆਉਂਦੀਆਂ ਹਨ, ਉਨ੍ਹਾਂ ਦੀ ਪਛਾਣ ਕਰ ਕੇ, ਉਸ ਨਾਲ ਨਜਿੱਠਣ ਦੇ ਤਰੀਕੇ ਵੀ ਬਣਾਏ ਜਾ ਸਕਣਗੇ। ਇਸ ਨਾਲ ਵੱਖ-ਵੱਖ ਪੱਧਰ 'ਤੇ ਟੀਕਾਕਰਣ ਮੁਹਿੰਮ ਨਾਲ ਜੁੜੇ ਵਾਲੇ ਲੋਕਾਂ ਦਾ ਵੀ ਹੌਂਸਲਾ ਵਧੇਗਾ। ਦੇਸ਼ 'ਚ ਪਹਿਲੇ ਪੜਾਅ ਦਾ ਡਰਾਈ ਰਨ ਆਂਧਰਾ ਪ੍ਰਦੇਸ਼, ਆਸਾਮ, ਗੁਜਰਾਤ ਅਤੇ ਪੰਜਾਬ 'ਚ 28 ਅਤੇ 29 ਦਸੰਬਰ ਨੂੰ ਕੀਤਾ ਗਿਆ ਸੀ।


DIsha

Content Editor

Related News