ਦੇਸ਼ 'ਚ 28 ਅਗਸਤ ਤੱਕ 4 ਕਰੋੜ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਕੀਤੀ ਗਈ ਜਾਂਚ

08/29/2020 12:09:42 PM

ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 'ਤੇ ਕੰਟਰੋਲ ਕਰਨ ਲਈ ਜਾਂਚ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਅਤੇ 28 ਅਗਸਤ ਤੱਕ ਕੁੱਲ ਜਾਂਚ ਦਾ ਅੰਕੜਾ 4 ਕਰੋੜ ਨੂੰ ਪਾਰ ਕਰ ਗਿਆ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਕਿ 28 ਅਗਸਤ ਤੱਕ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕੁੱਲ 4 ਕਰੋੜ 40 ਲੱਖ 6609 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਕੌਂਸਲ ਅਨੁਸਾਰ 28 ਅਗਸਤ ਨੂੰ 9 ਲੱਖ 28 ਹਜ਼ਾਰ 761 ਨਮੂਨਿਆਂ ਦੀ ਜਾਂਚ ਕੀਤੀ ਗਈ। ਦੇਸ਼ 'ਚ 21 ਅਗਸਤ ਨੂੰ ਰਿਕਾਰਡ 10 ਲੱਖ 23 ਹਜ਼ਾਰ 836 ਕੋਰੋਨਾ ਜਾਂਚ ਕੀਤੀ ਗਈ ਸੀ ਅਤੇ ਇਕ ਦਿਨ 'ਚ 10 ਲੱਖ ਤੋਂ ਵੱਧ ਇਨਫੈਕਸ਼ਨ ਜਾਂਚ ਕਰਨ ਵਾਲਾ ਵਿਸ਼ਵ 'ਚ ਤੀਜਾ ਦੇਸ਼ ਸੀ।

PunjabKesariਦੂਜੇ ਪਾਸੇ ਕੇਂਦਰੀ ਸਿਹਤ ਅਤੇ ਪਰਿਵਾਰ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਸਿਹਤ ਮਹਿਕਮੇ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 76,472 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੁੱਲ ਮਰੀਜ਼ਾਂ ਦੀ ਗਿਣਤੀ 34,63,973 'ਤੇ ਪਹੁੰਚ ਗਈ। ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਨਾਲ 1021 ਪੀੜਤਾਂ ਦੀ ਮੌਤ ਹੋਈ ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 62550 ਹੋ ਗਈ। ਇਨਫੈਕਸ਼ਨ ਨਾਲ ਹੁਣ ਤੱਕ 26,48,998 ਮਰੀਜ਼ ਠੀਕ ਹੋ ਚੁਕੇ ਹਨ। ਕੋਰੋਨਾ ਤੋਂ ਸਿਹਤਯਾਬ ਹੋਣ ਦਾ ਰਿਕਵਰੀ ਰੇਟ ਮਾਮੂਲੀ ਵਾਧੇ ਨਾਲ 76.47 ਫੀਸਦੀ 'ਤੇ ਪਹੁੰਚ ਗਿਆ ਹੈ। ਪਾਜ਼ੇਟਿਵ ਰੇਟ 8.23 ਫੀਸਦੀ ਹੈ। ਦੇਸ਼ 'ਚ ਕੋਰੋਨਾ ਦੇ ਫਿਲਹਾਲ ਸਰਗਰਮ ਮਾਮਲੇ 7 ਲੱਖ 52 ਹਜ਼ਾਰ 424 ਹਨ।


DIsha

Content Editor

Related News