ਦੇਸ਼ ''ਚ ਮੁੜ ਵਧੀ ਕੋਰੋਨਾ ਦੀ ਰਫ਼ਤਾਰ, ਪਿਛਲੇ 24 ਘੰਟਿਆਂ ''ਚ 7 ਮਰੀਜ਼ਾਂ ਦੀ ਮੌਤ
Thursday, Jun 05, 2025 - 01:58 PM (IST)

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ ਅਤੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਵੀਰਵਾਰ ਸਵੇਰੇ ਵੱਧ ਕੇ 4866 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ 'ਚ ਇਸ ਦੇ ਸੰਕਰਮਣ ਨਾਲ 7 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 51 ਪਹੁੰਚ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 4866 ਪਹੁੰਚ ਗਈ। ਅਜੇ ਤੱਕ 3955 ਮਰੀਜ਼ਾਂ ਨੂੰ ਸਿਹਤਮੰਦ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਇਕ ਜਨਵਰੀ ਤੋਂ ਹੁਣ ਤੱਕ 51 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ ਕੁੱਲ 1245 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮਾਮਲੇ ਕੇਰਲ 'ਚ ਦਰਜ ਕੀਤੇ ਗਏ ਹਨ। ਦਿੱਲੀ, ਕਰਨਾਟਕ ਅਤੇ ਪੱਛਮੀ ਬੰਗਾਲ 'ਚ ਵੀ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। ਇਸੇ ਮਿਆਦ 'ਚ ਕੋਰੋਨਾ ਸੰਕਰਮਣ ਦੇ 564 ਨਵੇਂ ਸਰਗਰਮ ਮਾਮਲੇ ਸਾਹਮਣੇ ਆਏ ਹਨ ਅਤੇ 674 ਮਰੀਜ਼ਾਂ ਦੇ ਸਿਹਤਮੰਦ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਮਿਆਦ ਦੌਰਾਨ 7 ਹੋਰ ਮਰੀਜ਼ਾਂ ਦੀ ਜਾਨ ਚਲੀ ਗਈ। ਜਿਹੜੇ 7 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਰਾਸ਼ਟਰੀ ਰਾਜਧਾਨੀ ਅਤੇ ਕਰਨਾਟਕ ਦੇ 2-2 ਅਤੇ ਮਹਾਰਾਸ਼ਟਰ 'ਚ ਤਿੰਨ ਮਰੀਜ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ
ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲਾ ਨੇ ਲੋਕਾਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣਾ ਚਾਹੀਦਾ, ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ। ਸਥਾਨਕ ਪ੍ਰਸ਼ਾਸਨ ਨੂੰ ਸਾਰੇ ਤਰ੍ਹਾਂ ਦੀ ਸਿਹਤ ਸੇਵਾਵਾਂ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੀ ਤਿਆਰੀ ਪਰਖਣ ਲਈ ਕੱਲ੍ਹ ਮੌਕ ਡਰਿੱਲ ਦੀ ਯੋਜਨਾ ਬਣਾਈ ਗਈ ਹੈ। ਦੇਸ਼ ਦੇ ਕੁੱਲ ਸਰਗਰਮ ਮਾਮਲਿਆਂ 'ਚੋਂ ਸਭ ਤੋਂ ਵੱਧ 1487 ਕੇਰਲ ਦੇ ਹਨ ਅਤੇ ਦਿੱਲੀ 'ਚ 562 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਮਹਾਰਾਸ਼ਟਰ 'ਚ 526, ਗੁਜਰਾਤ 'ਚ 508, ਪੱਛਮੀ ਬੰਗਾਲ 'ਚ 538, ਕਰਨਾਟਕ 'ਚ 436, ਤਾਮਿਲਨਾਡੂ 'ਚ 213, ਉੱਤਰ ਪ੍ਰਦੇਸ਼ 'ਚ 198, ਰਾਜਸਥਾਨ 'ਚ 103, ਹਰਿਆਣਾ 'ਚ 63, ਆਂਧਰਾ ਪ੍ਰਦੇਸ਼ 'ਚ 50, ਪੁਡੂਚੇਰੀ 'ਚ 17, ਮੱਧ ਪ੍ਰਦੇਸ਼ 'ਚ 30, ਝਾਰਖੰਡ 'ਚ 8, ਛੱਤੀਸਗੜ੍ਹ 'ਚ 19, ਬਿਹਾਰ 'ਚ 31, ਓਡੀਸ਼ਾ 'ਚ 18, ਜੰਮੂ ਅਤੇ ਕਸ਼ਮੀਰ 'ਚ ਪੰਜ, ਪੰਜਾਬ 'ਚ 16, ਗੋਆ ਅਤੇ ਆਸਾਮ 'ਚ 8-8, ਸਿੱਕਮ 'ਚ 9, ਤੇਲੰਗਾਨਾ 'ਚ ਤਿੰਨ, ਉਤਰਾਖੰਡ 'ਚ 6, ਚੰਡੀਗੜ੍ਹ 'ਚ 2 ਅਤੇ ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ 'ਚ ਇਕ-ਇਕ ਸਰਗਰਮ ਮਾਮਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8