ਫਿਰ ਮੌਤ ਦਾ ਕਾਰਨ ਬਣੀ ਆਕਸੀਜਨ ਦੀ ਘਾਟ, ਗੋਆ ''ਚ 4 ਦਿਨਾਂ ''ਚ 75 ਮਰੀਜ਼ਾਂ ਦੀ ਗਈ ਜਾਨ

05/14/2021 2:45:14 PM

ਗੋਆ- ਦੇਸ਼ 'ਚ ਕੋਰੋਨਾ ਦੇ ਵੱਧਦੇ ਕਹਿਰ ਵਿਚਾਲੇ ਆਕਸੀਜਨ ਦੀ ਘਾਟ ਇਕ ਵੱਡੀ ਆਫ਼ਤ ਬਣੀ ਹੋਈ ਹੈ। ਗੋਆ ਦੇ ਮੈਡੀਕਲ ਕਾਲਜ 'ਚ ਆਕਸੀਜਨ ਦੀ ਕਿੱਲਤ ਕਈ ਲੋਕਾਂ ਲਈ ਕਾਲ ਬਣ ਗਈ ਹੈ। ਗੋਆ ਦੇ ਮੈਡੀਕਲ ਕਾਲਜ ਹਸਪਤਾਲ 'ਚ ਬੀਤੀ ਰਾਤ 2 ਵਜੇ ਤੋਂ ਸ਼ੁੱਕਰਵਾਰ 6 ਵਜੇ ਤੱਕ 13 ਲੋਕਾਂ ਦੀ ਮੌਤ ਆਕਸੀਜਨ ਦੀ ਘਾਟ ਨਾਲ ਹੋ ਗਈ। ਪਿਛਲੇ ਕਈ ਦਿਨਾਂ ਤੋਂ ਗੋਆ 'ਚ ਆਕਸੀਜਨ ਦੀ ਘਾਟ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਮੰਗਲਵਾਰ ਨੂੰ 26 ਮਰੀਜ਼ਾਂ, ਬੁੱਧਵਾਰ ਨੂੰ 21 ਅਤੇ ਵੀਰਵਾਰ ਨੂੰ 15 ਅਤੇ ਹੁਣ ਸ਼ੁੱਕਰਵਾਰ ਯਾਨੀ ਅੱਜ 13 ਲੋਕਾਂ ਦੀ ਮੌਤ ਹੋ ਗਈ ਹੈ। 4 ਦਿਨਾਂ 'ਚ 74 ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਨਾਲ ਹੋਈ ਹੈ।

ਗੋਆ ਸਰਕਾਰ ਨੇ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਨੂੰ ਲੈ ਕੇ ਇਕ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ 'ਚ ਆਈ.ਆਈ.ਟੀ. ਦੇ ਬੀਕੇ ਮਿਸ਼ਰਾ, ਜੀ.ਐੱਮ.ਸੀ. ਦੇ ਸਾਬਕਾ ਡੀਨ ਵੀ.ਐੱਨ. ਜਿੰਦਰ ਅਤੇ ਤਾਰਿਕ ਥਾਮਸ ਸ਼ਾਮਲ ਹਨ। ਇਹ ਕਮੇਟੀ ਹਸਪਤਾਲ ਨੂੰ ਮਿਲਣ ਵਾਲੀ ਆਕਸੀਜਨ ਸਪਲਾਈ 'ਤੇ ਨਜ਼ਰ ਰੱਖੇਗੀ। ਉੱਥੇ ਹੀ ਕੇਂਦਰ ਤੋਂ ਤੁਰੰਤ ਦਖ਼ਲਅੰਦਾਜ਼ੀ ਦੀ ਮੰਗ ਕਰਦੇ ਹੋਏ, ਗੋਆ ਨੇ ਕਿਹਾ ਕਿ ਉਸ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ਤੋਂ 11 ਟਨ ਤਰਲ ਆਕਸੀਜਨ ਦੀ ਰੋਜ਼ਾਨਾ ਵੰਡ ਕੋਟਾ ਨਹੀਂ ਮਿਲ ਰਿਹਾ ਹੈ। ਗੋਆ 'ਚ ਆਕਸੀਜਨ ਦੀ ਘਾਟ ਕਾਰਨ ਪਿਛਲੇ ਦਿਨੀਂ 26 ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੀ ਐਡੀਸ਼ਨਲ ਸਕੱਤਰ ਸੁਮਿਤਾ ਡਾਵਰਾ ਨੂੰ ਲਿਖੀ ਚਿੱਠੀ 'ਚ, ਗੋਆ ਦੇ ਚੀਫ਼ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਕਿਹਾ ਕਿ ਪਿਛਲੇ 10 ਦਿਨਾਂ 'ਚ ਵੱਖ-ਵੱਖ ਕਾਰਨਾਂ ਕਰ ਕੇ ਅਲਾਟ 'ਚ 40 ਟਨ ਤੋਂ ਵੱਧ ਦੀ ਕਮੀ ਰਹੀ ਹੈ।


DIsha

Content Editor

Related News