ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

Thursday, May 06, 2021 - 10:58 AM (IST)

ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

ਨਵੀਂ ਦਿੱਲੀ– ਦੇਸ਼ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 4,12,262 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲੇ 2,10,77,410 ਹੋ ਗਏ ਹਨ। ਉੱਥੇ ਹੀ 3,980 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 23,01,68 ਹੋ ਗਈ ਹੈ। ਭਾਰਤ 'ਚ ਹੁਣ ਤੱਕ ਕੋਵਿਡ ਰੋਕੂ ਟੀਕੇ ਦੀਆਂ 16,25,13,339 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 16 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਬੁੱਧਵਾਰ ਨੂੰ 19,55,733 ਲੋਕਾਂ ਨੂੰ ਟੀਕਾ ਲਗਾਇਆ ਗਿਆ, ਜਦੋਂ ਕਿ ਦੇਸ਼ 'ਚ ਕੁੱਲ 16,25,13,339 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। 

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਨੇ ਮੁੜ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਆਏ 4.12 ਲੱਖ ਨਵੇਂ ਕੇਸ

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ ਦੇਸ਼ ’ਚ ਪਹਿਲੀ ਡੋਜ਼ ਦੇ ਰੂਪ ’ਚ ਵੈਕਸੀਨ ਦੀਆਂ 13 ਕਰੋੜ ਤੋਂ ਵੱਧ ਡੋਜ਼ ਲੋਕਾਂ ਨੂੰ ਦਿੱਤੀ ਗਈ ਜਦੋਂਕਿ ਦੂਜੀ ਡੋਜ਼ ਦੇ ਰੂਪ ’ਚ ਵੈਕਸੀਨ ਦੀ 3 ਕਰੋੜ ਤੋਂ ਵੱਧ ਡੋਜ਼ ਦਿੱਤੀ ਜਾ ਚੁੱਕੀ ਹੈ। ਮੰਤਰਾਲਾ ਅਨੁਸਾਰ 12 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 18 ਤੋਂ 44 ਉਮਰ ਵਰਗ ਦੇ 2,30,305 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਦੇ ਨਾਲ ਹੀ ਇਸ ਉਮਰ ਵਰਗ ਦੇ 9,02,731 ਲੋਕਾਂ ਦੀ ਟੀਕਾਰਨ ਹੋ ਚੁਕਿਆ ਹੈ। ਮੰਤਰਾਲਾ ਅਨੁਸਾਰ 94,79,901 ਸਿਹਤ ਕਾਮਿਆਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ ਜਦਕਿ 63,52,975 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਇਸੇ ਤਰ੍ਹਾਂ ਫਰੰਟਲਾਈਨ ਦੇ 1,36,49,661 ਕਾਮਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਜਦਕਿ 74,12,888 ਨੇ ਦੂਜੀ ਖੁਰਾਕ ਲਗਾਈ ਹੈ। ਅੰਕੜਿਆਂ ਅਨੁਸਾਰ 45-60 ਉਮਰ ਵਰਗ 'ਚ 5,37,95,272 ਅਤੇ 48,29,901 ਲੋਕਾਂ ਨੇ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਗਵਾਈ ਹੈ। ਉੱਥੇ ਹੀ 60 ਸਾਲ ਤੋਂ ਵੱਧ ਉਮਰ ਦੇ 5,31,09,064 ਅਤੇ 1,28,99,245 ਲੋਕਾਂ ਨੇ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਅਹਿਮ ਟਿੱਪਣੀ, ਅਧਿਕਾਰੀਆਂ ਨੂੰ ਜੇਲ੍ਹ ’ਚ ਸੁੱਟਣ ਨਾਲ ਦਿੱਲੀ ਨਹੀਂ ਆਏਗੀ ਆਕਸੀਜਨ


author

DIsha

Content Editor

Related News