ਦੇਸ਼ ''ਚ ਕੋਰੋਨਾ ਨਾਲ ਹੁਣ ਤੱਕ 120 ਮਰੀਜ਼ਾਂ ਦੀ ਮੌਤ, ਸਰਗਰਮ ਮਾਮਲਿਆਂ ''ਚ ਆਈ ਕਮੀ

Friday, Jun 20, 2025 - 01:26 PM (IST)

ਦੇਸ਼ ''ਚ ਕੋਰੋਨਾ ਨਾਲ ਹੁਣ ਤੱਕ 120 ਮਰੀਜ਼ਾਂ ਦੀ ਮੌਤ, ਸਰਗਰਮ ਮਾਮਲਿਆਂ ''ਚ ਆਈ ਕਮੀ

ਨਵੀਂ ਦਿੱਲੀ- ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਸੰਕਰਮਣ ਦੇ ਸਰਗਰਮ ਮਾਮਲਿਆਂ 'ਚ ਕਮੀ ਦੇਖੀ ਗਈ ਹੈ ਅਤੇ ਸ਼ੁੱਕਰਵਾਰ ਨੂੰ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 5608 ਰਹਿ ਗਈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 1092 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 18256 ਤੱਕ ਪਹੁੰਚ ਗਈ ਅਤੇ ਇਸ ਮਿਆਦ 'ਚ 4 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 120 ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ 22 ਮਈ ਨੂੰ ਦੇਸ਼ 'ਚ ਕੋਰੋਨਾ 'ਚ ਸਿਰਫ਼ 257 ਮਾਮਲੇ ਸਰਗਰਮ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕ੍ਰਮਿਤ ਚਾਰ ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 120 ਪਹੁੰਚ ਗਿਆ। ਪਿਛਲੇ 24 ਘੰਟਿਆਂ 'ਚ ਦਿੱਲੀ, ਕੇਰਲ, ਮਹਾਰਾਸ਼ਟਰ ਅਤੇ ਪੰਜਾਬ 'ਚ ਕੋਰੋਨਾ ਨਾਲ ਇਕ-ਇਕ ਮਰੀਜ਼ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ

ਮੰਤਰਾਲਾ ਅਨੁਸਾਰ ਸੰਕਰਮਣ ਦੇ ਮਾਮਲਿਆਂ 'ਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਹਾਲਾਂਕਿ ਅੱਜ ਸਵੇਰ ਤੱਕ 125 ਸਰਗਰਮ ਮਾਮਲੇ ਘਟਣ ਨਾਲ ਇਸ ਦਾ ਅੰਕੜਾ 1184 ਰਹਿ ਗਿਆ। ਰਾਸ਼ਟਰੀ ਰਾਜਧਾਨੀ 'ਚ 2 ਮਾਮਲੇ ਘਟਣ ਨਾਲ ਪੀੜਤਾਂ ਦੀ ਕੁੱਲ ਗਿਣਤੀ 630 ਹੋ ਗਈ। ਮਹਾਰਾਸ਼ਟਰ 'ਚ 54 ਮਾਮਲੇ ਘਟਣ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਘੱਟ ਕੇ 389 ਰਹਿ ਗਈ ਅਤੇ ਗੁਜਰਾਤ 'ਚ 134 ਮਾਮਲੇ ਘਟਣ ਨਾਲ ਗਿਣਤੀ ਘੱਟ ਕੇ 912 ਰਹਿ ਗਈ। ਪੱਛਮੀ ਬੰਗਾਲ 'ਚ ਕੋਰੋਨਾ ਦੇ ਸਰਗਰਮ ਮਾਮਲੇ 747 ਹਨ। ਕਰਨਾਟਕ 'ਚ 68 ਮਾਮਲੇ ਘਟਣ ਨਾਲ ਕੁੱਲ ਸਰਗਰਮ ਮਾਮਲੇ 398 ਰਹਿ ਗਏ। ਤਾਮਿਲਨਾਡੂ 'ਚ 176, ਉੱਤਰ ਪ੍ਰਦੇਸ਼ 'ਚ 259, ਰਾਜਸਥਾਨ 'ਚ 245, ਹਰਿਆਣਾ 'ਚ 104, ਮੱਧ ਪ੍ਰਦੇਸ਼ 'ਚ 119, ਆਂਧਰਾ ਪ੍ਰਦੇਸ਼ 'ਚ 44, ਓਡੀਸ਼ਾ 'ਚ 52, ਛੱਤੀਸਗੜ੍ਹ 'ਚ 55, ਬਿਹਾਰ 'ਚ 32, ਸਿੱਕਮ 'ਚ 50, ਪੰਜਾਬ 'ਚ 54, ਝਾਰਖੰਡ 'ਚ 20, ਆਸਾਮ 'ਚ 32, ਮਣੀਪੁਰ 'ਚ 51, ਜੰਮੂ ਕਸ਼ਮੀਰ 'ਚ 19, ਤੇਲੰਗਾਨਾ 'ਚ 9, ਲੱਦਾਖ 'ਚ 3, ਉੱਤਰਾਖੰਡ 'ਚ 8, ਤ੍ਰਿਪੁਰਾ ਅਤੇ ਚੰਡੀਗੜ੍ਹ 'ਚ 2-2 ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ 'ਚ 1-1 ਸਰਗਰਮ ਮਾਮਲੇ ਹਨ। ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ 'ਚ ਕੋਰੋਨਾ ਸੰਕਰਮਣ ਦਾ ਫਿਲਹਾਲ ਕੋਈ ਸਰਗਰਮ ਮਾਮਲਾ ਨਹੀਂ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News