ਦੇਸ਼ ''ਚ 5 ਸਾਲ ਤੋਂ ਘੱਟ ਉਮਰ ਦੇ 38 ਫੀਸਦੀ ਬੱਚਿਆਂ ਦਾ ਕੱਦ ਛੋਟਾ : ਸਮਰਿਤੀ ਇਰਾਨੀ
Friday, Mar 06, 2020 - 03:35 PM (IST)
ਨਵੀਂ ਦਿੱਲੀ— ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ 5 ਸਾਲ ਤੋਂ ਘੱਟ ਉਮਰ 35.7 ਫੀਸਦੀ ਘੱਟ ਉਮਰ ਅਤੇ 38.4 ਫੀਸਦੀ ਬੱਚਿਆਂ ਦੇ ਕੱਦ ਛੋਟੇ ਹਨ। ਲੋਕ ਸਭਾ 'ਚ ਅਜੇ ਨਿਸ਼ਾਦ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਸਮਰਿਤੀ ਨੇ ਇਹ ਵੀ ਕਿਹਾ ਕਿ 2005-06 ਦੇ ਮੁਕਾਬਲੇ 2015-16 'ਚ ਕੁਪੋਸ਼ਣ ਦੀ ਸਥਿਤੀ 'ਚ ਕਮੀ ਆਈ ਹੈ।
ਉਨ੍ਹਾਂ ਨੇ ਕਿਹਾ,''2015-16 'ਚ ਸਿਹਤ ਮੰਤਰਾਲੇ ਵਲੋਂ ਸੰਚਾਲਤ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ਦੀ ਰਿਪੋਰਟ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ 35.7 ਫੀਸਦੀ ਬੱਚੇ ਘੱਟ ਭਾਰ ਅਤੇ 38.4 ਫੀਸਦੀ ਬੱਚਿਆਂ ਦੇ ਕੱਦ ਛੋਟੇ ਹਨ। ਮੰਤਰੀ ਨੇ ਕਿਹਾ ਕਿ 2005-06 ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ 5 ਸਾਲ ਦੇ ਘੱਟ ਉਮਰ ਦੇ 42.5 ਫੀਸਦੀ ਬੱਚੇ ਘੱਟ ਭਾਰ ਅਤੇ 48 ਫੀਸਦੀ ਬੱਚੇ ਛੋਟੇ ਕੱਦ ਦੇ ਹਨ।