ਮਿਜ਼ੋਰਮ ’ਚ ਹੁਣ 3 ਦਸੰਬਰ ਨਹੀਂ ਸਗੋਂ ਇਸ ਦਿਨ ਹੋਵੇਗੀ ਵੋਟਾਂ ਦੀ ਗਿਣਤੀ

Saturday, Dec 02, 2023 - 11:24 AM (IST)

ਆਈਜੋਲ (ਵਾਰਤਾ)- 5 ਸੂਬਿਆਂ ਵਿਚ ਹੋਈਆਂ ਚੋਣਾਂ ਤੋਂ ਬਾਅਦ ਪੂਰਾ ਦੇਸ਼ 3 ਦਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਮਿਜ਼ੋਰਮ ਵਿਚ ਨਤੀਜਿਆਂ ਦੀ ਤਾਰੀਖ਼ ਬਦਲ ਦਿੱਤੀ ਹੈ। ਹੁਣ ਇਥੇ 3 ਦਸੰਬਰ ਦੀ ਬਜਾਏ 4 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਰਾਜ ਦੇ ਰਾਜਨੀਤਕ ਦਲਾਂ, ਨਾਗਰਿਕ ਸਮਾਜ ਅਤੇ ਵਿਦਿਆਰਥੀਆਂ ਨੇ ਚੋਣ ਕਮਿਸ਼ਨ ਨੂੰ ਵਾਰ-ਵਾਰ ਅਰਜ਼ੀ ਭੇਜ ਕੇ ਅਪੀਲ ਕੀਤੀ ਸੀ ਕਿ ਵੋਟਾਂ ਦੀ ਗਿਣਤੀ ਦੀ ਤਾਰੀਖ਼ ਤਿੰਨ ਦਸੰਬਰ (ਐਤਵਾਰ) ਨੂੰ ਬਦਲ ਦਿੱਤਾ ਜਾਵੇ। ਕਿਉਂਕਿ ਮਿਜ਼ੋਰਮ 'ਚ ਈਸਾਈ ਭਾਈਚਾਰਾ ਬਹੁਮਤ ਹੈ ਅਤੇ ਉਨ੍ਹਾਂ ਦੀ ਪ੍ਰਾਰਥਨਾ ਦਾ ਦਿਨ ਹੈ।

ਇਹ ਵੀ ਪੜ੍ਹੋ : 2 ਕਰੋੜ ਦਾ ਸੋਨਾ ਲੈ ਕੇ ਭਰਨੀ ਸੀ ਤਾਸ਼ਕੰਦ ਦੀ ਉਡਾਣ, ਏਅਰਪੋਰਟ 'ਤੇ ਖੁੱਲ੍ਹਿਆ ਰਾਜ਼

ਚੋਣ ਕਮਿਸ਼ਨ ਨੇ ਇਕ ਪ੍ਰੈਸ ਨੋਟ 'ਚ ਕਿਹਾ ਕਿ ਉਸ ਨੂੰ ਵੱਖ-ਵੱਖ ਖੇਤਰਾਂ ਤੋਂ ਕਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ 'ਚ ਵੋਟਾਂ ਦੀ ਗਿਣਤੀ ਦੀ ਤਾਰੀਖ਼ ਐਤਵਾਰ ਯਾਨੀ 3 ਦਸੰਬਰ ਤੋਂ ਹਫ਼ਤੇ 'ਚ ਕਿਸੇ ਹੋਰ ਦਿਨ 'ਚ ਬਦਲਣ ਦੀ ਅਪੀਲ ਕੀਤੀ ਗਈ ਹੈ, ਇਸ ਆਧਾਰ 'ਤੇ ਕਿ ਐਤਵਾਰ ਮਿਜ਼ੋਰਮ ਦੇ ਲੋਕਾਂ ਲਈ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਪ੍ਰੈੱਸ ਨੋਟ 'ਚ ਕਿਹਾ ਗਿਆ,''ਕਮਿਸ਼ਨ ਨੇ ਇਨ੍ਹਾਂ ਅਰਜ਼ੀਆਂ 'ਤੇ ਵਿਚਾਰ ਕਰਨ ਤੋਂ ਬਾਅਦ ਮਿਜ਼ੋਰਮ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਦੀ ਤਾਰੀਖ਼ 3 ਦਸੰਬਰ 2023 (ਐਤਵਾਰ) ਤੋਂ ਸੋਧ ਕਰ ਕੇ 4 ਦਸੰਬਰ 2023 (ਸੋਮਵਾਰ) ਕਰਨ ਦਾ ਫ਼ੈਸਲਾ ਕੀਤਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News