Rajasthan Result LIVE: BJP ਦੀ ਬੰਪਰ ਜਿੱਤ, ਭਾਜਪਾ ਨੇ ਰਾਜਸਥਾਨ 'ਚ ਪੂਰਨ ਬਹੁਮਤ ਦਾ ਅੰਕੜਾ ਕੀਤਾ ਪਾਰ

Sunday, Dec 03, 2023 - 04:04 PM (IST)

ਨੈਸ਼ਨਲ ਡੈਸਕ— ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਅਨੁਸਾਰ 200 ਵਿੱਚੋਂ 199 ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੁਪਹਿਰ 12 ਵਜੇ ਤੱਕ ਸਾਰੀਆਂ 199 ਸੀਟਾਂ ਲਈ ਸ਼ੁਰੂਆਤੀ ਰੁਝਾਨ ਸਾਹਮਣੇ ਆ ਗਏ ਸਨ।
ਚੋਣ ਕਮਿਸ਼ਨ ਮੁਤਾਬਕ ਭਾਜਪਾ 111 ਸੀਟਾਂ 'ਤੇ ਅਤੇ ਕਾਂਗਰਸ 73 ਸੀਟਾਂ 'ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 15 ਸੀਟਾਂ 'ਤੇ ਅੱਗੇ ਹਨ। ਹੁਣ ਤੱਕ ਭਾਜਪਾ ਨੇ 12, ਕਾਂਗਰਸ ਨੇ 3, ਭਾਰਤੀ ਆਦਿਵਾਸੀ ਪਾਰਟੀ ਨੇ ਇੱਕ ਅਤੇ ਹੋਰਾਂ ਨੇ ਇੱਕ ਸੀਟ ਜਿੱਤੀ ਹੈ। ਇਸ ਦੌਰਾਨ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਇਸ ਦੇ ਨਾਲ ਹੀ 7 ਸੀਟਾਂ 'ਤੇ ਆਜ਼ਾਦ ਉਮੀਦਵਾਰ, ਦੋ 'ਤੇ ਭਾਰਤ ਆਦਿਵਾਸੀ ਪਾਰਟੀ, ਤਿੰਨ 'ਤੇ ਬਹੁਜਨ ਸਮਾਜ ਪਾਰਟੀ ਅਤੇ ਇਕ ਸੀਟ 'ਤੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਅੱਗੇ ਚੱਲ ਰਹੇ ਹਨ। ਸੂਬੇ ਦੀਆਂ 200 ਵਿੱਚੋਂ 199 ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ। ਕਰਨਪੁਰ ਸੀਟ 'ਤੇ ਕਾਂਗਰਸ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!
ਰਾਜਸਥਾਨ 'ਚ ਕਾਂਗਰਸ ਦੇ ਇਹ ਮੰਤਰੀ ਹਾਰੇ
- ਖਾਜੂਵਾਲਾ- ਗੋਵਿੰਦ ਰਾਮ ਮੇਘਵਾਲ
- ਕੋਲਾਇਤ- ਭੰਵਰ ਸਿੰਘ ਭਾਟੀ
- ਸਪੋਟਰਾ- ਰਮੇਸ਼ ਮੀਨਾ
- ਲਾਲਸੋਤ- ਪ੍ਰਸਾਦੀਲਾਲ ਮੀਨਾ
- ਡੀਗ-ਕੁਮਹੇਰ- ਵਿਸ਼ਵੇਂਦਰ ਸਿੰਘ
- ਸਿਵਲ ਲਾਈਨ- ਪ੍ਰਤਾਪ ਸਿੰਘ ਖਾਚਰੀਆਵਾਸ
- ਸਿਕਰਾਏ - ਮਮਤਾ ਭੂਪੇਸ਼
- ਬਾਨਸੂਰ- ਸ਼ਕੁੰਤਲਾ ਰਾਵਤ
- ਕੋਟਪੁਤਲੀ- ਰਾਜੇਂਦਰ ਯਾਦਵ
- ਕੋਲਾਇਤ- ਭੰਵਰ ਸਿੰਘ ਭਾਟੀ
- ਬੀਕਾਨੇਰ ਪੱਛਮੀ - ਬੀ.ਡੀ.ਕੱਲਾ
- ਅੰਤਾ- ਪ੍ਰਮੋਦ ਜੈਨ ਭਇਆ

ਰਾਜ ਦੇ 200 ਵਿਧਾਨ ਸਭਾ ਹਲਕਿਆਂ ਵਿੱਚੋਂ 199 ਵਿੱਚ ਕੁੱਲ 36 ਗਿਣਤੀ ਕੇਂਦਰ ਬਣਾਏ ਗਏ ਹਨ, ਜਿੱਥੇ ਵੋਟਿੰਗ ਹੋਈ। ਸ੍ਰੀਗੰਗਾਨਗਰ ਦੀ ਕਰਨਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਕੂਨਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ।

199 ਸੀਟਾਂ ਲਈ 1,862 ਉਮੀਦਵਾਰ ਮੈਦਾਨ ਵਿੱਚ 
199 ਸੀਟਾਂ ਲਈ 1,862 ਉਮੀਦਵਾਰ ਮੈਦਾਨ ਵਿੱਚ ਹਨ। 30 ਚੋਣ ਜ਼ਿਲ੍ਹਿਆਂ ਵਿੱਚ ਇੱਕ ਗਿਣਤੀ ਕੇਂਦਰ, ਜੈਪੁਰ, ਜੋਧਪੁਰ ਅਤੇ ਨਾਗੌਰ ਵਿੱਚ ਦੋ-ਦੋ ਕੇਂਦਰ ਹਨ। ਸੀਈਓ ਗੁਪਤਾ ਨੇ ਕਿਹਾ, "ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ, ਪੁਲਸ ਕਮਿਸ਼ਨਰਾਂ ਅਤੇ ਪੁਲਸ ਸੁਪਰਡੈਂਟਾਂ ਨੂੰ ਗਿਣਤੀ ਕੇਂਦਰਾਂ 'ਤੇ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।"
 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News