ਇਸਰੋ ਦੇ ਜੀਸੈੱਟ-ਐੱਨ 2 ਲਈ ਉਲਟੀ ਗਿਣਤੀ ਸ਼ੁਰੂ

Monday, Nov 18, 2024 - 09:34 PM (IST)

ਇਸਰੋ ਦੇ ਜੀਸੈੱਟ-ਐੱਨ 2 ਲਈ ਉਲਟੀ ਗਿਣਤੀ ਸ਼ੁਰੂ

ਚੇਨਈ (ਯੂ. ਐੱਨ. ਆਈ.) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਉੱਨਤ ਸੰਚਾਰ ਉਪਗ੍ਰਹਿ ਜੀਸੈੱਟ-ਐੱਨ 2 ਕੋਸਪੇਸਐਕਸ ਨੂੰ ਅਮਰੀਕਾ ਦੇ ਫਲੋਰੀਡਾ ਵਿਚ ਕੇਪ ਕੇਨਵਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ 40 (ਐੱਸ. ਐੱਲ. ਸੀ. 40) ਤੋਂ ਜਿਓਸਿੰਕ੍ਰੋਨਸ ਟ੍ਰਾਂਸਫਰ ਆਰਬਿਟ (ਜੀ. ਟੀ. ਓ.) ਵਿਚ ਲਾਂਚ ਕਰਨ ਲਈ ਉਲਟੀ ਗਿਣਤੀ ਸੋਮਵਾਰ ਸਵੇਰੇ ਸ਼ੁਰੂ ਹੋ ਗਈ।

ਇਸਰੋ ਨੇ ਕਿਹਾ ਕਿ ਜੀਸੈੱਟ-20 ਇਸਰੋ ਵੱਲੋਂ ਵਿਕਸਿਤ ਇਕ ਸੰਚਾਰ ਉਪਗ੍ਰਹਿ ਹੈ ਅਤੇ ਇਸ ਨੂੰ ਸਪੇਸਐਕਸ ਫਾਲਕਨ-9 ਵੱਲੋਂ ਲਾਂਚ ਕੀਤਾ ਜਾਵੇਗਾ। ਇਹ ਫਾਲਕਨ ਦੀ 19ਵੀਂ ਉਡਾਣ ਹੋਵੇਗੀ। ਇਹ ਇਕ ਕਮਰਸ਼ੀਅਲ ਮਿਸ਼ਨ ਹੋਵੇਗਾ। ਇਸਰੋ ਦੇ ਐੱਲ. ਐੱਮ. ਵੀ.-3 ਵਿਚ ਜੀ. ਟੀ. ਓ. ਵਿਚ 4,000 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਲਾਂਚ ਕਰਨ ਦੀ ਸਮਰੱਥਾ ਹੈ ਪਰ ਭਾਰਤੀ ਪੁਲਾੜ ਏਜੰਸੀ ਨੇ ਇਸ ਨੂੰ ਐਲੋਨ ਮਸਕ ਦੀ ਮਾਲਕੀ ਵਾਲੇ ਸਪੇਸਐਕਸ ਦੇ ਅਮਰੀਕਾ ਤੋਂ ਫਾਲਕਨ-9 ਲਾਂਚ ਵਾਹਨ ਦੀ ਵਰਤੋਂ ਕਰ ਕੇ ਲਾਂਚ ਕਰਨ ਦਾ ਬਦਲ ਚੁਣਿਆ। ਇਸ ਦਾ ਕੁੱਲ ਵਜ਼ਨ 4,700 ਕਿਲੋਗ੍ਰਾਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News