ਕਫ਼ ਸਿਰਪ ਮਾਫੀਆ ਵਿਨੋਦ ਅਗਰਵਾਲ ਦੀਆਂ 5 ਜਾਇਦਾਦਾਂ ਫ੍ਰੀਜ਼

Friday, Feb 13, 2026 - 07:53 AM (IST)

ਕਫ਼ ਸਿਰਪ ਮਾਫੀਆ ਵਿਨੋਦ ਅਗਰਵਾਲ ਦੀਆਂ 5 ਜਾਇਦਾਦਾਂ ਫ੍ਰੀਜ਼

ਕਾਨਪੁਰ/ਵਾਰਾਣਸੀ (ਇੰਟ.) - ਕੋਡੀਨਯੁਕਤ ਕਫ਼ ਸਿਰਪ ਸਮੱਗਲਿੰਗ ਮਾਮਲੇ ’ਚ ਵਾਰਾਣਸੀ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਥਿਤ ਮਾਸਟਰ ਮਾਈਂਡ ਵਿਨੋਦ ਅਗਰਵਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 5 ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ। ਇਨ੍ਹਾਂ ’ਚ 4 ਅਚੱਲ ਜਾਇਦਾਦਾਂ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਇਕ ਖਾਤਾ ਸ਼ਾਮਲ ਹੈ। ਪੁਲਸ ਦੇ ਅਨੁਸਾਰ ਇਹ ਜਾਇਦਾਦਾਂ ਨਾਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ : ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਏ. ਸੀ. ਪੀ. ਵਿਦੂਸ਼ ਸਕਸੈਨਾ ਦੀ ਅਗਵਾਈ ’ਚ ਪਹੁੰਚੀ ਟੀਮ ਨੇ ਗਵਾਲਟੋਲੀ ਥਾਣਾ ਖੇਤਰ ਦੇ ਸਿਵਲ ਲਾਈਨਜ਼ ਸਥਿਤ ਗੋਪਾਲ ਵਿਹਾਰ ਸੁਸਾਇਟੀ ਦੇ 2 ਪਲਾਟ, ਚਕੇਰੀ ਦੇ ਦਹੇਲੀ ਸੁਜਾਨਪੁਰ ’ਚ ਇਕ ਜਾਇਦਾਦ ਅਤੇ ਜਾਜਮਊ ’ਚ ਇਕ ਹੋਰ ਅਚੱਲ ਜਾਇਦਾਦ ਨੂੰ ਧਾਰਾ 68-ਐੱਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਫ੍ਰੀਜ਼ ਕੀਤਾ। ਨਾਲ ਹੀ ਬਿਰਹਾਨਾ ਰੋਡ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ’ਚ ਜਮ੍ਹਾ ਕਰੀਬ 37 ਲੱਖ ਰੁਪਏ ਵੀ ਸੀਜ਼ ਕਰ ਦਿੱਤੇ ਗਏ ਹਨ। ਇਨ੍ਹਾਂ ਜਾਇਦਾਦਾਂ ਦੀ ਵਿਕਰੀ, ਵਰਤੋਂ ਅਤੇ ਵਟਾਂਦਰਾ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Breaking: ਕੈਨੇਡਾ ਦੇ ਸਕੂਲ 'ਚ ਮੌਤ ਦਾ ਤਾਂਡਵ! ਅੰਨ੍ਹੇਵਾਹ ਫਾਇਰਿੰਗ 'ਚ 10 ਦੀ ਮੌਤ, 25 ਜ਼ਖ਼ਮੀ

ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਨੋਦ ਅਗਰਵਾਲ ਦੂਜੀਆਂ ਕੰਪਨੀਆਂ ਤੋਂ ਐਸਕਫ਼ ਡੀਐਕਸ ਨਾਮੀ ਕਫ਼ ਸਿਰਪ ਖ਼ਰੀਦ ਕੇ ਫ਼ਰਜ਼ੀ ਫਰਮਾਂ ਰਾਹੀਂ ਸਪਲਾਈ ਦਿਖਾਉਂਦੇ ਹੋਏ ਸਮੱਗਲਿੰਗ ਕਰਦਾ ਸੀ। ਕਾਨਪੁਰ ਦੇ ਕਲੈਕਟਰਗੰਜ ਥਾਣੇ ’ਚ ਉਸ ਦੇ ਖ਼ਿਲਾਫ ਮੁਕੱਦਮਾ ਦਰਜ ਹੈ। ਪੁਲਸ ਦੇ ਅਨੁਸਾਰ 21 ਫਰਮਾਂ ਰਾਹੀਂ ਕਰੋੜਾਂ ਰੁਪਏ ਦਾ ਮਾਲ ਖਪਾਇਆ ਗਿਆ। ਮਾਮਲੇ ’ਚ ਮੇਰਠ, ਪ੍ਰਯਾਗਰਾਜ ਅਤੇ ਵਾਰਾਣਸੀ ਸਮੇਤ ਕਈ ਜ਼ਿਲਿਆਂ ਦੀਆਂ ਫਰਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News