'ਇਨਫਲੂਏਂਜ਼ਾ-ਏ' ਦੇ ਉਪ-ਕਿਸਮ ‘H3N2’ ਕਾਰਨ ਫੈਲ ਰਿਹੈ ਬੁਖਾਰ ਅਤੇ ਖੰਘ: ICMR ਮਾਹਰ

Saturday, Mar 04, 2023 - 04:50 PM (IST)

ਨਵੀਂ ਦਿੱਲੀ- ਇੰਡੀਅਨ ਕੌਂਸਲ ਆਫ਼ ਰਿਸਰਚ (ICMR) ਦੇ ਮਾਹਰਾਂ ਨੇ ਕਿਹਾ ਹੈ ਕਿ ਭਾਰਤ 'ਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਬੁਖਾਰ ਦੇ ਨਾਲ ਖੰਘ ਦਾ ਕਾਰਨ ‘ਇੰਫਲੂਐਂਜ਼ਾ-ਏ’ ਦਾ ਉਪ-ਕਿਸਮ ‘H3N2’ ਹੈ। ICMR ਦੇ ਵਿਗਿਆਨੀਆਂ ਨੇ ਕਿਹਾ ਕਿ H3N2 ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵਿਆਪਕ ਤੌਰ ਦੂਜੇ ਉਪ-ਕਿਸਮਾਂ ਦੇ ਮੁਕਾਬਲੇ ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣ ਦਾ ਇਕ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!

ICMR ਆਪਣੇ 'ਵਾਇਰਸ ਰਿਸਰਚ ਐਂਡ ਡਾਇਗਨੌਸਟਿਕ ਲੈਬਾਰਟਰੀਜ਼ ਨੈੱਟਵਰਕ' ਰਾਹੀਂ ਸਾਹ ਦੇ ਵਾਇਰਸਾਂ ਕਾਰਨ ਹੋਣ ਵਾਲੀਆਂ ਬੀਮਾਰੀਆਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਸ ਨੇ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਇਕ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। 

ਇਹ ਵੀ ਪੜ੍ਹੋ- ਮਨੁੱਖਤਾ ਸ਼ਰਮਸਾਰ! ਕੂੜੇ ਦੇ ਢੇਰ 'ਤੇ ਮਿਲੀ ਨਵਜਨਮੀ ਬੱਚੀ, CCTV ਜ਼ਰੀਏ ਪਰਿਵਾਰ ਦੀ ਭਾਲ ਜਾਰੀ

ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦੇਸ਼ ਭਰ ਵਿਚ ਖੰਘ, ਜ਼ੁਕਾਮ ਦੇ ਵਧ ਰਹੇ ਮਾਮਲਿਆਂ ਵਿਚਕਾਰ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਵਿਰੁੱਧ ਸਾਵਧਾਨ ਕੀਤਾ ਹੈ। IMA ਨੇ ਕਿਹਾ ਕਿ ਮੌਸਮੀ ਬੁਖਾਰ 5 ਤੋਂ 7 ਦਿਨਾਂ ਤੱਕ ਰਹੇਗਾ। IMA ਦੀ ਸਥਾਈ ਕਮੇਟੀ ਨੇ ਕਿਹਾ ਕਿ ਬੁਖਾਰ ਤਿੰਨ ਦਿਨਾਂ ਵਿਚ ਉਤਰ ਜਾਵੇਗਾ ਪਰ ਖੰਘ ਤਿੰਨ ਹਫ਼ਤਿਆਂ ਤੱਕ ਰਹਿ ਸਕਦੀ ਹੈ।


Tanu

Content Editor

Related News