ਹਰਿਆਣਾ ''ਚ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਰਮੇ ਦੀ ਖਰੀਦ: ਖੱਟਰ
Saturday, Sep 26, 2020 - 11:10 PM (IST)
ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਕਪਾਹ ਕਾਰਪੋਰੇਸ਼ਨ ਇੰਡੀਆ (ਸੀ.ਸੀ.ਆਈ.) ਦੇ ਜ਼ਰੀਏ 1 ਅਕਤੂਬਰ 2020 ਤੋਂ ਘੱਟੋਂ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਨਰਮੇ ਦੀ ਖਰੀਦ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਰਮਾ ਖਰੀਦ ਕੇਂਦਰਾਂ ਦੀ ਗਿਣਤੀ ਵੀ ਵਧਾਏਗੀ।
ਇੱਕ ਆਧਿਕਾਰਕ ਬਿਆਨ ਮੁਤਾਬਕ ਇਸ ਤੋਂ ਪਹਿਲਾਂ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ 'ਚ ਨਰਮੇ ਦੀ ਖਰੀਦ ਬਾਰੇ ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨਾਲ ਬੈਠਕ ਕੀਤੀ। ਇਹ ਬੈਠਕ ਨਵੀਂ ਦਿੱਲੀ 'ਚ ਹੋਈ।
ਬਿਆਨ ਮੁਤਾਬਕ ਪਿਛਲੇ ਸਾਲ ਹਰਿਆਣਾ 'ਚ 20 ਨਰਮਾ ਖਰੀਦ ਕੇਂਦਰ ਸਨ, ਜਿਸ ਨੂੰ ਇਸ ਸਾਲ ਵਧਾ ਕੇ 40 ਕੀਤਾ ਜਾ ਰਿਹਾ ਹੈ। ਖੱਟਰ ਨੇ ਸਪੱਸ਼ਟ ਕੀਤਾ ਕਿ ਨਰਮੇ ਦੀ ਖਰੀਦ ਪ੍ਰਕਿਰਿਆ ਦੌਰਾਨ 12 ਫ਼ੀਸਦੀ ਤੱਕ ਨਮੀ ਦੇ ਪਹਿਲੇ ਤੋਂ ਹੀ ਨਿਰਧਾਰਤ ਮਾਣਕ ਦਾ ਪਾਲਣ ਕੀਤਾ ਜਾਵੇਗਾ ਅਤੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।