TVK ਦੇ ਵਿਸ਼ਵਾਸ ਮਤ ਪਿੱਛੇ ਕਰੋੜਾਂ ਦਾ ''ਭ੍ਰਿਸ਼ਟਾਚਾਰ''? ਮਾਮਲਾ ਸੁਪਰੀਮ ਕੋਰਟ ਪੁੱਜਾ, CBI ਕਰੇਗੀ ਜਾਂਚ

Thursday, May 21, 2026 - 08:22 AM (IST)

TVK ਦੇ ਵਿਸ਼ਵਾਸ ਮਤ ਪਿੱਛੇ ਕਰੋੜਾਂ ਦਾ ''ਭ੍ਰਿਸ਼ਟਾਚਾਰ''? ਮਾਮਲਾ ਸੁਪਰੀਮ ਕੋਰਟ ਪੁੱਜਾ, CBI ਕਰੇਗੀ ਜਾਂਚ

ਨਵੀਂ ਦਿੱਲੀ - ਤਮਿਲਨਾਡੂ ਵਿਧਾਨ ਸਭਾ 'ਚ ਤਮਿਲਗਾ ਵੇਤਰੀ ਕੜਗਮ (TVK) ਦੇ ਮੁਖੀ ਵਿਜੇ ਵੱਲੋਂ ਜਿੱਤੇ ਗਏ ਵਿਸ਼ਵਾਸ ਮਤ ਦੌਰਾਨ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਸਾਰੇ ਘਟਨਾਕ੍ਰਮ ਦੀ ਕੇਂਦਰੀ ਜਾਂਚ ਬਿਊਰੋ (CBI) ਤੋਂ ਜਾਂਚ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਗਈ ਹੈ।

ਕੀ ਹੈ ਪੂਰਾ ਮਾਮਲਾ?
ਮੁੱਖ ਮੰਤਰੀ ਵਿਜੇ ਨੇ 13 ਮਈ ਨੂੰ ਵਿਧਾਨ ਸਭਾ 'ਚ ਵਿਸ਼ਵਾਸ ਮਤ ਦੌਰਾਨ 144 ਵੋਟਾਂ ਹਾਸਲ ਕੀਤੀਆਂ ਸਨ, ਜਦੋਂ ਕਿ ਉਨ੍ਹਾਂ ਦੇ ਵਿਰੋਧ 'ਚ ਸਿਰਫ਼ 22 ਵੋਟਾਂ ਪਈਆਂ ਸਨ। ਮਦੁਰੈ ਦੇ ਰਹਿਣ ਵਾਲੇ ਕੇਕੇ ਰਮੇਸ਼ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਇਹ ਵੋਟਿੰਗ ਲੋਕਤੰਤਰੀ ਸਿਧਾਂਤਾਂ ਦੇ ਅਨੁਸਾਰ ਨਹੀਂ ਕਰਵਾਈ ਗਈ।

ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਇਲਜ਼ਾਮ
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਟੀਵੀਕੇ ਨੇ ਚੋਣਾਂ 'ਚ 108 ਸੀਟਾਂ ਜਿੱਤੀਆਂ ਸਨ, ਪਰ ਵੱਖ-ਵੱਖ ਪਾਰਟੀਆਂ ਦੇ 12 ਹੋਰ ਵਿਧਾਇਕਾਂ ਦੇ ਦਸਤਖਤ ਕਥਿਤ ਤੌਰ 'ਤੇ ਰਾਤੋ-ਰਾਤ ਹਾਸਲ ਕਰ ਲਏ ਗਏ। ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਦੂਜੀਆਂ ਪਾਰਟੀਆਂ ਦੇ ਕੁਝ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਾਰੀ ਰਕਮ ਵੰਡੀ ਗਈ ਹੈ। 

ਰਾਸ਼ਟਰਪਤੀ ਸ਼ਾਸਨ ਦੀ ਮੰਗ
ਅਦਾਲਤ ਨੂੰ ਕੀਤੀ ਅਪੀਲ 'ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਸੀਬੀਆਈ ਵੱਲੋਂ ਇਸ ਮਾਮਲੇ ਦੀ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਤਮਿਲਨਾਡੂ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਪਟੀਸ਼ਨ 'ਚ ਮੌਜੂਦਾ ਵਿਧਾਨ ਸਭਾ ਨੂੰ ਭੰਗ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।


author

Sunaina

Content Editor

Related News