ਕੌਮੀ ਰਾਜਧਾਨੀ ਦਿੱਲੀ ਦੇ ਲਾਂਘਿਆਂ ਨੂੰ ਬਣਾਇਆ ਜਾਵੇਗਾ ਖੂਬਸੂਰਤ
Thursday, Aug 12, 2021 - 02:35 AM (IST)
ਨਵੀਂ ਦਿੱਲੀ – ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਕੌਮੀ ਰਾਜਧਾਨੀ ਵਿਚ ਦਾਖਲ ਹੋਣ ਸਮੇਂ ਸ਼ਹਿਰ ਦੀ ਸੱਭਿਆਚਾਰਕ ਵਿਰਾਸਤ ਦੀ ਝਲਕ ਵੇਖਣ ਨੂੰ ਮਿਲੇਗੀ। ਦਿੱਲੀ ਨਗਰ ਕਲਾ ਕਮਿਸ਼ਨ ਨੇ ਹਰਿਆਣਾ ਤੋਂ ਦਿੱਲੀ ਅੰਦਰ ਦਾਖਲ ਹੋਣ ਵਾਲੇ ਟਿਕਰੀ ਵਿਖੇ ਇਕ ਸ਼ਾਨਦਾਰ ਗੇਟ ਦੀ ਉਸਾਰੀ ਕਰਨ ਅਤੇ ਉਸ ਗੇਟ ਦੇ 200 ਮੀਟਰ ਤੱਕ ਦੇ ਖੇਤਰ ਨੂੰ ਖੂਬਸੂਰਤ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ - ਕਿੰਨੌਰ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ 'ਚ ਦੇਰੀ ਕਾਰਨ ਭੜਕੇ ਲੋਕ
ਪੂਰੀ ਯੋਜਨਾ ਨੂੰ 2 ਪੜਾਵਾਂ ਵਿਚ ਪੂਰਾ ਕੀਤਾ ਜਾਏਗਾ। ਇਸ ਦੌਰਾਨ 12 ਪ੍ਰਮੁੱਖ ਲਾਂਘਿਆਂ ਨੂੰ ਖੂਬਸੂਰਤ ਬਣਾਇਆ ਜਾਏਗਾ। ਇਸ ’ਤੇ 25 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਪਹਿਲੇ ਪੜਾਅ ਵਿਚ 5 ਥਾਵਾਂ ’ਤੇ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਨ੍ਹਾਂ ਵਿਚ ਟਿਕਰੀ ਕਲਾਂ, ਆਨੰਦ ਵਿਹਾਰ, ਅਪਸਰਾ, ਕਾਪਸੰਗੇੜਾ ਅਤੇ ਗਾਜ਼ੀਪੁਰ ਪ੍ਰਮੁੱਖ ਹਨ। ਸਿੰਘੂ,ਬਦਰਪੁਰ ਅਤੇ ਹੋਰਨਾਂ ਹੱਦਾਂ ’ਤੇ ਅਗਲੇ ਪੜਾਅ ਵਿਚ ਕੰਮ ਕੀਤਾ ਜਾਏਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।