ਕਾਸ਼ੀ ਵਰਗਾ ਬਣੇਗਾ ਵਰਿੰਦਾਵਨ ’ਚ ਬਾਂਕੇ ਬਿਹਾਰੀ ਮੰਦਰ ਦਾ ਕਾਰੀਡੋਰ, 60-70 ਹਜ਼ਾਰ ਸ਼ਰਧਾਲੂ ਆ ਸਕਣਗੇ

08/23/2022 10:32:22 AM

ਮਥੁਰਾ (ਵਿਸ਼ੇਸ਼)- ਵਰਿੰਦਾਵਨ ਦੇ ਠਾਕੁਰ ਬਾਂਕੇ ਬਿਹਾਰੀ ਮੰਦਰ ਤੋਂ ਯਮੁਨਾ ਤੱਕ ਇਕ ਵਿਸ਼ਾਲ ਕਾਰੀਡੋਰ ਬਣਾਇਆ ਜਾਵੇਗਾ। ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੌ. ਲਕਸ਼ਮੀ ਨਰਾਇਣ ਨੇ ਇਹ ਜਾਣਕਾਰੀ ਦਿੱਤੀ ਹੈ। ਬਾਂਕੇ ਬਿਹਾਰੀ ਮੰਦਰ ’ਚ ਜਨਮ ਅਸ਼ਟਮੀ ਦੀ ਰਾਤ ਨੂੰ ਮੰਗਲਾ ਆਰਤੀ ਦੌਰਾਨ ਮਚੀ ਭਾਜੜ ’ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਬਾਂਕੇ ਬਿਹਾਰੀ ਮੰਦਰ ’ਚ ਹੋਏ ਹਾਦਸੇ ਤੋਂ ਬਾਅਦ ਐਤਵਾਰ ਰਾਤ ਨੂੰ ਹਾਦਸੇ ਦੇ ਕਾਰਨਾਂ ਨੂੰ ਜਾਣਨ ਲਈ ਉੱਤਰ ਪ੍ਰਦੇਸ਼ ਸਰਕਾਰ ’ਚ ਗੰਨਾ ਵਿਕਾਸ ਅਤੇ ਖੰਡ ਮਿੱਲ ਮੰਤਰੀ ਚੌਧਰੀ ਲਕਸ਼ਮੀ ਨਾਰਾਇਣ ਬਾਂਕੇ ਬਿਹਾਰੀ ਮੰਦਰ ਪਹੁੰਚੇ।

ਇਹ ਵੀ ਪੜ੍ਹੋ : ਗਣਪਤੀ ਬੱਪਾ ਦੇ ਸਵਾਗਤ ਦੇ ਨਾਲ ਖ਼ੂਨਦਾਨ ਵੀ, ਦੋ ਸਾਲ ਬਾਅਦ ਦਿੱਸਿਆ ਅਜਿਹਾ ਨਜ਼ਾਰਾ

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਯੋਗੀ ਸਰਕਾਰ ’ਚ ਪਿਛਲੀਆਂ ਦੋ ਕੈਬਨਿਟ ਮੀਟਿੰਗਾਂ ’ਚ ਕਾਰੀਡੋਰ ਬਾਰੇ ਚਰਚਾ ਹੋਈ ਹੈ। ਇੱਥੋਂ ਯਮੁਨਾ ਜੀ ਤੱਕ ਇੰਨਾ ਵਿਸ਼ਾਲ ਕਾਰੀਡੋਰ ਬਣਾਇਆ ਜਾਵੇਗਾ, ਜੋ ਕਾਸ਼ੀ ਵਿਸ਼ਵਨਾਥ ’ਚ ਹੈ ਬਾਬਾ ਦਾ, ਉਸ ਤੋਂ ਵੀ 4 ਗੁਣਾ ਵੱਡਾ। ਕੋਰੀਡੋਰ ਇੰਨਾ ਵਿਸ਼ਾਲ ਹੋਵੇਗਾ ਕਿ ਇਸ ’ਚ ਇਕ ਵਾਰ ’ਚ 60 ਤੋਂ 70 ਹਜ਼ਾਰ ਸ਼ਰਧਾਲੂ ਆ ਸਕਣਗੇ। ਇਸ ਸਮੇਂ ਬਿਹਾਰੀ ਜੀ ਦੇ ਵਿਹੜੇ ਦੀ ਸਮਰੱਥਾ ਲਗਭਗ 800 ਸ਼ਰਧਾਲੂਆਂ ਦੀ ਹੈ ਅਤੇ ਆਉਂਦੇ 10 ਗੁਣਾ ਤੋਂ ਵੱਧ। ਇਸ ’ਤੇ ਵੀ ਗੋਸਵਾਮੀ ਭਾਈਚਾਰੇ ਨਾਲ ਗੱਲ ਕਰ ਕੇ ਇਸ ਵਿਹੜੇ ਦੀ ਸਮਰੱਥਾ 5 ਹਜ਼ਾਰ ਦੇ ਕਰੀਬ ਹੋਵੇ, ਇਸ ’ਤੇ ਮੰਥਨ ਕੀਤਾ ਜਾਵੇਗਾ। ਇਸੇ ਦਰਮਿਆਨ ਬਾਂਕੇ ਬਿਹਾਰੀ ਮੰਦਰ ’ਚ ਸ਼ਰਧਾਲੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਚੈਰਿਟੀ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ 5 ਬਿੰਦੂਆਂ ’ਤੇ ਜ਼ਿਲਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਜ਼ਿਲ੍ਹਾ ਅਧਿਕਾਰੀ ਨੂੰ ਪੱਤਰ ਮਿਲਣ ਤੋਂ ਬਾਅਦ ਡੀ. ਐੱਮ. ਨੇ ਵਧੀਕ ਨਗਰ ਕਮਿਸ਼ਨਰ ਨਗਰ ਨਿਗਮ, ਸੀ. ਓ. ਸਦਰ, ਤਹਿਸੀਲਦਾਰ ਅਤੇ ਮੰਦਰ ਪ੍ਰਬੰਧਕਾਂ ਤੋਂ ਬਿੰਦੂ-ਵਾਰ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ : ਪੰਜ ਪਿਆਰਿਆਂ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਥੇਦਾਰ ਨੂੰ 24 ਨੂੰ ਹਾਜ਼ਰ ਹੋਣ ਦੇ ਹੁਕਮ, ਜਾਣੋ ਕਿਉਂ

ਇਨ੍ਹਾਂ ਬਿੰਦੂਆਂ ’ਤੇ ਮੰਗੀ ਗਈ ਜਾਣਕਾਰੀ

ਇਨ੍ਹਾਂ ’ਚ ਮਾਲ ਰਿਕਾਰਡ ’ਚ ਮੰਦਰ ਦੀ ਸਥਿਤੀ, ਨਗਰ ਨਿਗਮ ਮਥੁਰਾ ਵਰਿੰਦਾਵਨ ਦੇ ਰਿਕਾਰਡ ’ਚ ਮੰਦਰ ਦੀ ਸਥਿਤੀ, ਬਿਜਲੀ ਕੁਨੈਕਸ਼ਨ ਦਾ ਵੇਰਵਾ, ਸ਼ਰਧਾਲੂਆਂ ਦੀ ਵਧਦੀ ਗਿਣਤੀ ਕਾਰਨ ਉਨ੍ਹਾਂ ਨੂੰ ਦਰਸ਼ਨਾਂ ’ਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਟਿੱਪਣੀਆਂ ਅਤੇ ਮੰਦਰ ਦਾ ਖੇਤਰਫਲ ਅਤੇ ਆਮ ਦਿਨਾਂ ’ਚ ਮੰਦਰ ਦੇ ਖੁੱਲ੍ਹਣ ਦੇ ਸਮੇਂ ਬਾਰੇ ਟਿੱਪਣੀ ਮੰਗੀ ਗਈ ਹੈ। ਜਾਣਕਾਰੀ ਅਨੁਸਾਰ 4 ਅਗਸਤ ਨੂੰ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ। 6 ਅਗਸਤ ਨੂੰ ਜ਼ਿਲਾ ਪ੍ਰਸ਼ਾਸਨ ਨੇ ਮੰਦਰ ਪ੍ਰਬੰਧਨ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਸੀ। ਮੰਦਰ ਪ੍ਰਬੰਧਨ ਨੇ 7 ਅਗਸਤ ਨੂੰ ਗੋਸਵਾਮੀ ਤੋਂ 2 ਦਿਨਾਂ ’ਚ ਰਿਪੋਰਟ ਮੰਗੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News