ਕੋਰੋਨਾ ਵਾਇਰਸ : ਯੋਗੀ ਸਰਕਾਰ ਦਾ ਫੈਸਲਾ, ਵਾਰਾਣਸੀ ਦੇ ਮੰਦਰ ਰਹਿਣਗੇ ਬੰਦ

Saturday, Mar 21, 2020 - 10:34 AM (IST)

ਕੋਰੋਨਾ ਵਾਇਰਸ : ਯੋਗੀ ਸਰਕਾਰ ਦਾ ਫੈਸਲਾ, ਵਾਰਾਣਸੀ ਦੇ ਮੰਦਰ ਰਹਿਣਗੇ ਬੰਦ

ਵਾਰਾਣਸੀ— ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਹੀ ਇਸ ਵਿਚ ਉੱਤਰ ਪ੍ਰਦੇਸ਼ ਸਰਕਾਰ ਨੇ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਗੋਰਖਪੁਰ ਮੰਦਰ 31 ਮਾਰਚ ਅਤੇ ਅਤੇ ਵਾਰਾਣਸੀ ਦਾ ਸੰਕਟ ਮੋਚਨ ਹਨੂੰਮਾਨ ਮੰਦਰ 25 ਮਾਰਚ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਵਾਇਰਸ ਨਾਲ ਨਜਿੱਠਣ ਲਈ ਬੋਰਡ ਦੀ ਕਾਪੀ ਜਾਂਚਣ ਦਾ ਕੰਮ ਅਤੇ 2 ਸੂਬਿਆਂ 'ਚ ਸਾਰੇ ਸਕੂਲ ਅਤੇ ਕਾਲਜਾਂ ਨੂੰ 2 ਅਪ੍ਰੈਲ ਤੱਕ ਬੰਦ ਕਰਨ ਆਦੇਸ਼ ਦਿੱਤਾ ਸੀ। ਉੱਥੇ ਹੀ ਨੋਇਡਾ ਦੇ ਸੈਕਟਰ 33 'ਚ ਇਸਕਾਨ ਮੰਦਰ ਵੀ 31 ਮਾਰਚ ਤੱਕ ਸ਼ਰਧਾਲੂਆਂ ਲਈ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਂ ਕਰਨੀ ਮੰਦਰ ਦੇ ਦਰਸ਼ਨ 700 ਸਾਲਾਂ 'ਚ ਪਹਿਲੀ ਵਾਰ ਹੋਏ ਬੰਦ

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਦੇ ਹੁਣ ਤੱਕ 256 ਮਾਮਲੇ ਸਾਹਮਣੇ ਆ ਚੁਕੇ ਹਨ। ਜਿਸ 'ਚ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਉੱਥੇ ਇਸ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਚੁਕੀ ਹੈ। ਕੋਰੋਨਾ ਵਾਇਰਸ ਦਾ ਅੰਕੜਾ ਦੇਸ਼ 'ਚ ਵਧਦਾ ਜਾ ਰਿਹਾ ਹੈ। ਇਸ ਵਾਇਰਸ ਨਾਲ ਨਜਿੱਠਣ ਕਈ ਸੂਬਿਆਂ ਨੇ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : ਧਾਰਮਿਕ ਸਥਾਨਾਂ ’ਤੇ ਵੀ ਕੋਰੋਨਾ ਦਾ ਕਹਿਰ (ਤਸਵੀਰਾਂ)


author

DIsha

Content Editor

Related News