ਕੋਰੋਨਾ ਟੀਕਾ ਲਗਵਾਉਣ 'ਤੇ ਇੱਥੇ ਤੋਹਫ਼ੇ 'ਚ ਮਿਲ ਰਿਹਾ 'ਸੋਨਾ', ਲੋਕਾਂ ਦੀ ਲੱਗੀ ਭੀੜ

Monday, Apr 05, 2021 - 01:11 PM (IST)

ਕੋਰੋਨਾ ਟੀਕਾ ਲਗਵਾਉਣ 'ਤੇ ਇੱਥੇ ਤੋਹਫ਼ੇ 'ਚ ਮਿਲ ਰਿਹਾ 'ਸੋਨਾ', ਲੋਕਾਂ ਦੀ ਲੱਗੀ ਭੀੜ

ਰਾਜਕੋਟ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਤੋਂ ਬਚਣ ਲਈ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਉੱਥੇ ਹੀ ਗੁਜਰਾਤ ਦੇ ਸਵਰਨਕਾਰ ਭਾਈਚਾਰੇ ਨੇ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ ਅਨੋਖੀ ਪਹਿਲ ਕੀਤੀ ਹੈ। ਕੋਰੋਨਾ ਕੈਂਪ 'ਚ ਆਉਣ ਵਾਲੇ ਲੋਕਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਇਕ ਖ਼ਾਸ ਤੋਹਫਾ ਵੀ ਦਿੱਤਾ ਜਾ ਰਿਹਾ ਹੈ। 

PunjabKesariਗੁਜਰਾਤ ਦੇ ਰਾਜਕੋਟ 'ਚ ਕੋਰੋਨਾ ਟੀਕਾਕਰਨ ਕੈਂਪ ਤੋਂ ਦਿਲਚਸਪ ਤਸਵੀਰਾਂ ਆਈਆਂ ਹਨ। ਇੱਥੇ ਕੋਰੋਨਾ ਟੀਕਾ ਲਗਵਾ ਰਹੇ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਜੂਲਰ ਕਮਿਊਨਿਟੀ ਵਲੋਂ ਤੋਹਫ਼ਾ ਦਿੱਤਾ ਜਾ ਰਿਹਾ ਹੈ। ਗੋਲਡਸਮਿਥ ਯਾਨੀ ਸਵਰਨਕਾਰ ਭਾਈਚਾਰੇ ਵਲੋਂ ਰਾਜਕੋਟ ਸ਼ਹਿਰ 'ਚ ਕੋਰੋਨਾ ਟੀਕਾਕਰਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਐਲਾਨ ਤੋਂ ਬਾਅਦ ਟੀਕਾ ਲਗਵਾਉਣ ਲਈ ਲੋਕਾਂ ਦੀ ਭੀੜ ਲੱਗ ਗਈ। ਇੱਥੇ ਜੋ ਵੀ ਜਨਾਨੀ ਵੈਕਸੀਨ ਲਗਵਾ ਰਹੀ ਹੈ, ਉਸ ਨੂੰ ਸੋਨੇ ਦੀ ਇਕ ਨੋਜਪਿਨ (ਨੱਥ) ਤੋਹਫ਼ੇ ਦੇ ਰੂਪ 'ਚ ਦਿੱਤੀ ਜਾ ਰਹੀ ਹੈ। ਉੱਥੇ ਹੀ ਟੀਕਾ ਲਗਵਾਉਣ ਵਾਲੇ ਪੁਰਸ਼ ਨੂੰ ਹੈਂਡ ਬਲੈਂਡਰ ਦਾ ਤੋਹਫ਼ਾ ਮਿਲ ਰਿਹਾ ਹੈ।

PunjabKesari

PunjabKesari


author

DIsha

Content Editor

Related News