ਕੋਰੋਨਾ ਵਾਇਰਸ ਨਾਲ ਪੀੜਤ TMC ਵਿਧਾਇਕ ਤਮੋਨਾਸ਼ ਘੋਸ਼ ਦਾ ਦਿਹਾਂਤ

Wednesday, Jun 24, 2020 - 11:47 AM (IST)

ਕੋਰੋਨਾ ਵਾਇਰਸ ਨਾਲ ਪੀੜਤ TMC ਵਿਧਾਇਕ ਤਮੋਨਾਸ਼ ਘੋਸ਼ ਦਾ ਦਿਹਾਂਤ

ਕੋਲਕਾਤਾ- ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆਏ ਤ੍ਰਿਣਮੂਲ ਕਾਂਗਰਸ ਵਿਧਾਇਕ ਤਮੋਨਾਸ਼ ਘੋਸ਼ ਦਾ ਬੁੱਧਵਾਰ ਨੂੰ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਘੋਸ਼ (60) ਦੇ ਮਈ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਖਣ 24 ਪਰਗਨਾ 'ਚ ਫਾਲਟਾ ਵਿਧਾਨ ਸਭਾ ਖੇਤਰ ਤੋਂ ਤਿੰਨ ਵਾਰ ਦੇ ਵਿਧਾਇਕ ਨੂੰ ਇਨਫੈਕਟਡ ਪਾਏ ਜਾਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਅਤੇ ਗੁਰਦੇ ਸੰਬੰਧੀ ਕਈ ਪਰੇਸ਼ਾਨੀਆਂ ਸਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਮੁਖੀ ਮਮਤਾ ਬੈਨਰਜੀ ਨੇ ਟਵੀਟ ਕੀਤਾ,''ਬੇਹੱਦ ਦੁਖਦ। ਫਾਲਟਾ ਤੋਂ ਤਿੰਨ ਵਾਰ ਦੇ ਵਿਧਾਇਕ ਅਤੇ 1998 ਤੋਂ ਪਾਰਟੀ ਦੇ ਖਜ਼ਾਨਚੀ ਪ੍ਰਧਾਨ ਤਮੋਨਾਸ਼ ਅੱਜ ਸਾਨੂੰ ਛੱਡ ਕੇ ਚੱਲੇ ਗਏ। 35 ਸਾਲ ਤੋਂ ਸਾਡੇ ਨਾਲ ਘੋਸ਼ ਲੋਕਾਂ ਅਤੇ ਪਾਰਟੀ ਦੇ ਪ੍ਰਤੀ ਸਮਰਪਿਤ ਸਨ। ਆਪਣੇ ਸਮਾਜਿਕ ਕੰਮਾਂ ਨਾਲ ਉਨ੍ਹਾਂ ਨੇ ਬਹੁਤ ਯੋਗਦਾਨ ਦਿੱਤਾ।'' ਮੈਂ ਸਾਡੇ ਸਾਰਿਆਂ ਵਲੋਂ ਉਨ੍ਹਾਂ ਦੀ ਪਤਨੀ ਝਰਨਾ, ਦੋਵੇਂ ਧੀਆਂ, ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੀ ਹਾਂ।''


author

DIsha

Content Editor

Related News