ਕੋਰੋਨਾ ਨੂੰ ਰੋਕਣ ਲਈ ਤਾਮਿਲਨਾਡੂ ਨੇ ਆਂਧਰਾ ਪ੍ਰਦੇਸ਼ ਦੀ ਸਰਹੱਦ ''ਤੇ ਬਣਾਈ ਕੰਧ, ਫਿਰ ਤੋੜੀ

04/28/2020 6:07:38 PM

ਵੇਲੋਰ (ਤਾਮਿਲਨਾਡੂ)- ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਤਾਮਿਲਨਾਡੂ ਨੇ ਵੇਲੋਰ ਨੇੜੇ ਆਂਧਰਾ ਪ੍ਰਦੇਸ਼ ਨਾਲ ਲੱਗਦੀ ਸਰਹੱਦ 'ਤੇ ਕੰਧ ਖੜੀ ਕਰ ਦਿੱਤੀ। ਹਾਲਾਂਕਿ ਬਾਅਦ 'ਚ ਇਸ ਨੂੰ ਤੋੜ ਦਿੱਤਾ ਗਿਆ। ਤਾਮਿਲਨਾਡੂ ਦੇ ਲੋਕਾਂ ਦੇ ਪ੍ਰਵੇਸ਼ ਨੂੰ ਰੋਕਣ 'ਚ ਮਦਦ ਲਈ ਸਿਨਾਗੁੰਡਾ ਅਤੇ ਪੋਨਈ 'ਚ ਆਂਧਰਾ ਪ੍ਰਦੇਸ਼ ਦੀ ਸਰਹੱਦ 'ਤੇ ਕੰਕ੍ਰੀਟ ਦੇ ਖੋਖਲੇ ਬਲਾਕਾਂ ਨਾਲ ਕੰਧਾਂ ਖੜੀਆਂ ਕੀਤੀਆਂ ਗਈਆਂ ਸਨ। ਵੇਲੋਰ ਦੇ ਜ਼ਿਲਾ ਕਲੈਕਟਰ ਏ.ਐੱਸ. ਸੁੰਦਰਮ ਨੇ ਕਿਹਾ ਕਿ ਅਸੀਂ ਉਸ ਨੂੰ ਹਟਾ ਦਿੱਤਾ ਹੈ। ਪਹਿਲੇ ਉਨਾਂ ਨੇ ਕਿਹਾ ਸੀ ਕਿ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਰੋਕਣ 'ਚ ਮਦਦ ਦੇ ਅਧੀਨ, ਤਾਮਿਲਨਾਡੂ 'ਚ ਲੋਕਾਂ ਦੇ ਪ੍ਰਵੇਸ਼ 'ਤੇ ਰੋਕ ਲਗਾਉਣ ਲਈ ਕੰਧ ਖੜੀ ਕਰ ਦਿੱਤੀ ਗਈ।

ਜਦੋਂ ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੋਹਾਂ ਚੌਕੀਆਂ ਦਾ ਨਿਰੀਖਣ ਕੀਤਾ, ਉਦੋਂ ਲੋਕਾਂ ਨੇ ਕਿਹਾ ਕਿ ਇਨਾਂ ਕੰਧਾਂ ਨੂੰ ਹਟਾ ਦਿੱਤਾ ਜਾਵੇ, ਕਿਉਂਕਿ ਇਸ ਨਾਲ ਕਿਸੇ ਸਾਰਥਕ ਉਦੇਸ਼ ਦੀ ਪੂਰਤੀ ਨਹੀਂ ਹੋਵੇਗੀ ਅਤੇ ਉਲਝਣ ਪੈਦਾ ਹੋਵੇਗੀ। ਸੂਤਰਾਂ ਅਨੁਸਾਰ, ਉਦੋਂ ਇਹ ਤੈਅ ਕੀਤਾ ਗਿਆ ਕਿ ਇਨਾਂ ਦੋਹਾਂ ਸੜਕਾਂ ਨੂੰ ਬੰਦ ਕਰਨ ਦੀ ਬਜਾਏ, ਉਨਾਂ ਨੂੰ ਖੁੱਲਾ ਛੱਡ ਕੇ ਸਥਿਤੀ ਸੰਭਾਲੀ ਜਾ ਸਕਦੀ ਹੈ। ਫਿਰ ਅਸਥਾਈ ਕੰਧ ਹਟਾ ਦਿੱਤੀ ਗਈ।


DIsha

Content Editor

Related News