ਕੋਰੋਨਾ ਵਾਇਰਸ : ਰਾਜਸਥਾਨ 'ਚ ਸਕੂਲ-ਕਾਲਜਾਂ ਤੋਂ ਲੈ ਕੇ ਸਿਨੇਮਾਘਰ ਤਕ ਬੰਦ

Saturday, Mar 14, 2020 - 09:24 AM (IST)

ਕੋਰੋਨਾ ਵਾਇਰਸ : ਰਾਜਸਥਾਨ 'ਚ ਸਕੂਲ-ਕਾਲਜਾਂ ਤੋਂ ਲੈ ਕੇ ਸਿਨੇਮਾਘਰ ਤਕ ਬੰਦ

ਜੈਪੁਰ— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਰਾਤ ਨੂੰ ਇਕ ਵੱਡਾ ਫੈਸਲਾ ਲਿਆ। ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਦੇ ਤੌਰ 'ਤੇ ਸੂਬੇ 'ਚ ਸਾਰੇ ਸਕੂਲ, ਕਾਲਜ, ਕੋਚਿੰਗ ਸੈਂਟਰ, ਜਿਮ, ਸਿਨਾਮੇਘਰ ਜਾਂ ਥਿਏਟਰ ਆਦਿ ਨੂੰ 30 ਮਾਰਚ ਤਕ ਲਈ ਬੰਦ ਕਰ ਦਿੱਤਾ ਗਿਆ ਹੈ।

ਗਹਿਲੋਤ ਨੇ ਦੇਰ ਰਾਤ ਮੁੱਖ ਮੰਤਰੀ ਨਿਵਾਸ 'ਤੇ ਇਕ ਉੱਚ ਪੱਧਰੀ ਬੈਠਕ 'ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਬੈਠਕ ਦੌਰਾਨ ਇਹ ਮਹੱਤਵਪੂਰਣ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਵਲੋਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ ਤੇ ਅਸੀਂ ਲੋਕਾਂ ਨੂੰ ਇਸ ਤੋਂ ਬਚਣ ਲਈ ਸਲਾਹ ਦਿੰਦੇ ਹਾਂ।
ਗਹਿਲੋਤ ਨੇ ਕਿਹਾ ਕਿ ਸਕੂਲ-ਕਾਲਜਾਂ 'ਚ ਚੱਲ ਰਹੀ ਬੋਰਡ ਦੀ ਪ੍ਰੀਖਿਆ 'ਤੇ ਕੋਈ ਰੋਕ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੈਡੀਕਲ ਅਤੇ ਨਰਸਿੰਗ ਕਾਲਜਾਂ 'ਚ ਪਹਿਲਾਂ ਵਾਂਗ ਕੰਮ ਜਾਰੀ ਰਹੇਗਾ।


Related News