ਕੋਰੋਨਾ ਵਾਇਰਸ ਤੋਂ ਮਾਪੇ ਵੀ ਰੱਖਣ ਬੱਚਿਆਂ ਦਾ ਖਿਆਲ, ਬਚਾਅ ਲਈ ਦੱਸਣ ਉਪਾਅ
Thursday, Mar 05, 2020 - 11:25 AM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਭਾਰਤ 'ਚ ਦਸਤਕ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤਕ 29 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਦਾ ਇਲਾਜ ਹੋ ਚੁੱਕਾ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦਰਮਿਆਨ ਹਰ ਕੋਈ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਹੈ, ਕੀ ਉਨ੍ਹਾਂ ਨੂੰ ਸਕੂਲ ਭੇਜਣ ਜਾਂ ਨਹੀਂ। ਜੇਕਰ ਭੇਜਣ ਤਾਂ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ। ਭਾਰਤ ਸਰਕਾਰ ਵਲੋਂ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ, ਜਿਸ 'ਚ ਸਕੂਲੀ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਦੱਸਿਆ ਗਿਆ ਹੈ।
ਆਓ ਜਾਣਦੇ ਹਾਂ ਸਿਹਤ ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ—
— ਜੇਕਰ ਕਿਸੇ ਬੱਚੇ ਨੂੰ ਖੰਘ-ਜ਼ੁਕਾਮ-ਬੁਖਾਰ ਹੈ ਤਾਂ ਮਾਤਾ-ਪਿਤਾ ਉਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਉਣ।
— ਅਧਿਆਪਕ ਵਲੋਂ ਬੱਚਿਆਂ ਨੂੰ ਹੱਥ ਥੋਣ, ਛਿੱਕਣ ਦੌਰਾਨ ਮੂੰਹ ਢੱਕਣ, ਟਿਸ਼ੂ ਪੇਪਰ ਦਾ ਇਸਤੇਮਾਲ ਕਰਨ ਬਾਰੇ ਜਾਣਕਾਰੀ ਦੇਣ।
— ਸਕੂਲ ਕੋਸ਼ਿਸ਼ ਕਰਨ ਕਿ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਕੀਤੀ ਜਾਵੇ।
— ਦਰਵਾਜ਼ੇ ਦੇ ਹੈਂਡਲ, ਸਵਿਚਬੋਰਡ, ਡੈਸਕਟੌਪ, ਹੈਂਡ ਰੇਲਿੰਗ ਨੂੰ ਵਾਰ-ਵਾਹ ਛੂਹਣ ਤੋਂ ਬਚੋ।
— ਸਕੂਲ 'ਚ ਥਾਂ-ਥਾਂ ਹੈਂਡ ਸੈਨੇਟਾਈਜ਼ਰ ਰੱਖੇ ਜਾਣ।