ਭਾਰਤ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੇ ਮਾਮਲੇ

Friday, Mar 20, 2020 - 10:10 AM (IST)

ਭਾਰਤ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੇ ਮਾਮਲੇ

ਨਵੀਂ ਦਿੱਲੀ— ਪੂਰੀ ਦੁਨੀਆ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਭਾਰਤ 'ਚ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਭਾਰਕ 'ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 206 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 32 ਵਿਦੇਸ਼ੀ ਸ਼ਾਮਲ ਹਨ। ਇਸ ਤੋਂ ਇਲਾਵਾ 20 ਲੋਕ ਠੀਕ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦਿੱਲੀ, ਕਰਨਾਟਕ, ਮਹਾਰਾਸ਼ਟਰ, ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਸੀ।

PunjabKesari

ਮਿਲੇ ਅੰਕਡ਼ਿਆਂ ਮੁਤਾਬਕ ਦੁਨੀਆ ਭਰ 'ਚ ਹੁਣ ਤੱਕ 245,670 ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ 10,049 ਤੱਕ ਪਹੁੰਚ ਚੁੱਕੀ ਹੈ। ਇਹਨਾਂ 'ਚੋਂ 88,441 ਲੋਕ ਠੀਕ ਵੀ ਹੋਏ ਹਨ।ਚੀਨ ਦੇ ਬਾਅਦ ਇਟਲੀ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੀਰਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਤੋਂ ਅਪੀਲ ਕੀਤੀ ਕਿ ਇਸ ਐਤਵਾਰ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਕਰਫਿਊ ਦਾ ਪਾਲਣ ਕਰੇ। ਇਸ ਦੇ ਨਾਲ ਹੀ ਇਕ ਹੋਰ ਅਪੀਲ ਹੈ ਕਿ ਸਾਡੇ ਪਰਿਵਾਰ ਜੋ ਵੀ ਬੁਜ਼ੁਰਗ ਹੋਵੇ, 65 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਵਿਅਕਤੀ ਹੋਣ ਉਹ ਆਉਣ ਵਾਲੇ ਕੁਝ ਹਫਤੇ ਤਕ ਘਰ ਤੋਂ ਬਾਹਰ ਨਾ ਨਿਕਲਣ।

ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਆਪਣੇ 50 ਫੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਵੀਰਵਾਰ ਭਾਵ ਅੱਜ ਫੈਸਲਾ ਕੀਤਾ ਹੈ, ਜਦਕਿ ਬਾਕੀ ਦੇ ਕਰਮਚਾਰੀ ਰੋਜ਼ਾਨਾ ਦਫਤਰ ਆਉਣਗੇ ਪਰ ਉਹ 3 ਵੱਖ-ਵੱਖ ਸਮੇਂ ’ਤੇ ਆਉਣਗੇ। ਇਸ ਦੇ ਨਾਲ ਹੀ ਸਰਕਾਰ ਨੇ ਇਕ ਹਫਤੇ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਲੈਂਡਿੰਗ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ 22 ਮਾਰਚ ਤੋਂ ਇਕ ਹਫਤੇ ਤੱਕ ਰੋਕ ਲੱਗੀ ਹੈ।


author

Iqbalkaur

Content Editor

Related News