ਪੁਲਸ ਨੇ ਦੁਕਾਨਦਾਰਾਂ ਨੂੰ ਦਿੱਤਾ ਨਿਰਦੇਸ਼- ''ਮਾਸਕ ਨਹੀਂ ਤਾਂ ਸਾਮਾਨ ਨਹੀਂ''

Tuesday, Apr 14, 2020 - 12:39 PM (IST)

ਪੁਲਸ ਨੇ ਦੁਕਾਨਦਾਰਾਂ ਨੂੰ ਦਿੱਤਾ ਨਿਰਦੇਸ਼- ''ਮਾਸਕ ਨਹੀਂ ਤਾਂ ਸਾਮਾਨ ਨਹੀਂ''

ਬਲਰਾਮਪੁਰ (ਉੱਤਰ ਪ੍ਰਦੇਸ਼)- ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਜ਼ਿਲੇ 'ਚ ਪ੍ਰਸ਼ਾਸਨ ਨੇ 'ਚਿਹਰੇ 'ਤੇ ਮਾਸਕ ਨਹੀਂ ਤਾਂ ਸਾਮਾਨ ਨਹੀਂ' ਦਾ ਆਦੇਸ਼ ਜਾਰੀ ਕਰ ਕੇ ਦੁਕਾਨਦਾਰਾਂ ਨੂੰ ਬਿਨਾਂ ਮਾਸਕ ਦੇ ਖਰੀਦਾਰੀ ਕਰਨ ਆਏ ਗਾਹਕਾਂ ਨੂੰ ਸਾਮਾਨ ਨਹੀਂ ਦੇਣ ਦਾ ਆਦੇਸ਼ ਦਿੱਤਾ ਹੈ। ਪ੍ਰਸ਼ਾਸਨ ਦੇ ਬਿਨਾਂ ਮਾਸਕ ਦੇ ਸੜਕਾਂ 'ਤੇ ਘੁੰਮਣ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਕਮਿਸ਼ਨਰ ਦੇਵਰੰਜਨ ਵਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਮੈਡੀਕਲ ਸਟੋਰ, ਕਰਿਆਨਾ ਦੁਕਾਨਦਾਰ, ਪੈਟਰੋਲ ਪੰਪਾਂ ਤੋਂ ਇਲਾਵਾ ਗੈਸ ਏਜੰਸੀ ਅਤੇ ਬੀਜ ਭੰਡਾਰ ਆਦਿ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ 'ਚਿਹਰੇ 'ਤੇ ਮਾਸਕ ਨਹੀਂ ਤਾਂ ਸਾਮਾਨ ਨਹੀਂ' ਦੀ ਪਾਲਣਾ ਕਰਨ ਅਤੇ ਬਿਨਾਂ ਮਾਸਕ ਲਗਾਏ ਖਰੀਦਾਰੀ ਕਰਨ ਵਾਲਿਆਂ ਨੂੰ ਸਾਮਾਨ ਦੀ ਵਿਕਰੀ ਬਿਲਕੁਲ ਨਾ ਕਰਨ। ਉਨਾਂ ਨੇ ਕਿਹਾ ਕਿ ਇਸ ਆਦੇਸ਼ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਥਾਣਾ ਖੇਤਰਾਂ ਦੇ ਬਿਨਾਂ ਮਾਸਕ ਲਗਾਏ ਬਾਹਰ ਨਿਕਲੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


author

DIsha

Content Editor

Related News